- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖੰਨਾ ਪੁਲਿਸ ਵੱਲੋਂ 5 ਕਿੱਲੋ ਤੋਂ ਵੱਧ ਅਫੀਮ ਸਮੇਤ ਦੋ ਕਾਬੂ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
ਖੰਨਾ – ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਦੀਪਕ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਖੰਨਾ, ਇੰਸਪੈਕਟਰ ਰਜਨੀਸ਼ ਕੁਮਾਰ ਸਿੰਘ ਮੁਖ ਅਫਸਰ ਥਾਣਾ ਸਿਟੀ-2 ਖੰਨਾ, ਐਸ.ਆਈ. ਲਾਭ ਸਿੰਘ ਨਾਰਕੋਟਿਕ ਸੈਲ ਖੰਨਾ ਸਮੇਤ ਪੁਲਿਸ ਪਾਰਟੀ ਵਲੋ ਪ੍ਰਿਸਟੀਨ ਮਾਲ ਜੀ.ਟੀ. ਰੋਡ (ਅਲੌੜ) ਖੰਨਾ ਸਾਹਮਣੇ ਮੋਬਾਇਲ-ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਮੋਨੇ ਵਿਅਕਤੀ, ਜਿਹਨਾ ਦੇ ਪਾਸ ਕਾਲੇ ਰੰਗ ਦਾ ਬੈਗ ਸੀ, ਜੋ ਗੋਬਿੰਦਗੜ ਸਾਈਡ ਵਲੋ ਪੈਦਲ ਤੁਰੇ ਆ ਰਹੇ ਸਨ, ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਇਕਦਮ ਪਿਛੇ ਮੁੜਨ ਲਗੇ ਤਾਂ ਪੁਲਿਸ ਪਾਰਟੀ ਵਲੋ ਉਸਨੂੰ ਸ਼ਕ ਦੀ ਬਿਨਾਹ ‘ਤੇ ਰੋਕਦੇ ਹੋਏ ਉਹਨਾ ਨਾਮ ਪਤਾ ਪੁਛਿਆ, ਜਿਹਨਾ ਨੇ ਆਪੋ ਆਪਣਾ ਨਾਮ ਸੁਮਨ ਕੁਮਾਰ ਪੁਤਰ ਸ਼ੰਕਰ ਮਿਸਤਰੀ ਵਾਸੀ ਚਾਰੂ ਪੋਸਟ ਆਫਿਸ ਪੇਲਤੋਲ ਰਾਜਪੁਰ, ਜਿਲਾ ਚਤਰਾ, ਝਾਰਖੰਡ ਅਤੇ ਸੌਰਭ ਕੁਮਾਰ ਪੁਤਰ ਕਿਸ਼ੋਰ ਰਾਣਾ ਵਾਸੀ ਚਾਰੂ ਪੋਸਟ ਆਫਿਸ ਪੇਲਤੋਲ ਰਾਜਪੁਰ, ਜਿਲਾ ਚਤਰਾ, ਝਾਰਖੰਡ ਦਸਿਆ। ਜੋ ਮੌਕਾ ਪਰ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਆਈ) ਖੰਨਾ ਵਲੋ ਤਲਾਸ਼ੀ ਕਰਨ ਤੇ ਉਕਤ ਵਿਅਕਤੀਆ ਦੇ ਬੈਗ ਨੂੰ ਚੈਕ ਕਰਨ ‘ਤੇ ਬੈਗ ਵਿਚੋਂ ਮੋਮੀ ਕਾਗਜ ਦੇ ਲਿਫਾਫੇ ਵਿਚ ਲਪੇਟੀ 5 ਕਿਲੋ 100 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਸਬੰਧੀ ਉਕਤ ਦੋਸੀਆ ਦੇ ਖਿਲਾਫ ਮੁਕਦਮਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਜਾ ਚੁਕਾ ਹੈ। ਦੋਸ਼ੀਆ ਪਾਸੋ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


