- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ ਚ ਸ਼ਾਮਲ ਹੋਏ
ਮਹਾਨ ਬੱਲੇਬਾਜ਼ ਤੇ ਹਵਾਈ ਸੈਨਾ ਵਿਚ ਮਾਨਦ ਗਰੁੱਪ ਕੈਪਟਨ ਬਣਨ ਵਾਲਾ ਪਹਿਲਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੇ 87ਵੇਂ ਸਥਾਪਨਾ ਦਿਵਸ ‘ਤੇ ਅੱਜ ਗਾਜ਼ੀਆਬਾਦ ਦੇ ਹਿੰਡਨ ਬੇਸ ‘ਤੇ ਹੋਏ ਪ੍ਰੋਗਰਾਮ ਵਿਚ ਸ਼ਾਮਲ ਹੋਇਆ। ਤੇਂਦੁਲਕਰ ਨੂੰ 2010 ਵਿਚ ਗਰੁੱਪ ਕੈਪਟਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪਤਨੀ ਅੰਜਲੀ ਨਾਲ ਇਥੇ ਹਵਾਈ ਸੈਨਾ ਦੀ ਵਰਦੀ ਵਿਚ ਪਹੁੰਚਿਆ। ਇਸ ਮੌਕੇ ਸੈਨਾ, ਨੇਵੀ ਤੇ ਹਵਾਈ ਸੈਨਾ ਦੇ ਪ੍ਰਮੁੱਖ ਵੀ ਮੌਜੂਦ ਸਨ। ਦਰਅਸਲ ਸਚਿਨ ਨੇ 2013 ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਆਪਣੇ ਅਨੌਖੇ ਕ੍ਰਿਕਟ ਕਰੀਅਰ ਲਈ ਪਹਿਚਾਣੇ ਜਾਣ ਵਾਲੇ ਸਚਿਨ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੂੰ ਏਅਰਫੋਰਸ ‘ਚ ਗਰੁਪ ਕੈਪਟਨ ਦੇ ਅਹੁਦੇ ਨਾਲ ਸਨਮਾਨਤ ਕੀਤਾ ਗਿਆ ਹੈ। ਹਵਾਈ ਫੌਜ ਨੇ ਸਚਿਨ ਨੂੰ ਇਹ ਸਨਮਾਨ 2010 ‘ਚ ਦਿੱਤਾ ਸੀ ਅਤੇ ਇਹ ਸਨਮਾਨ ਹਾਸਲ ਕਰਨ ਵਾਲੇ ਸਚਿਨ ਤੇਂਦੁਲਕਰ ਪਹਿਲੇ ਸਪੋਰਟਸਪਰਸਨ ਹਨ। ਹਵਾਈ ਫੌਜ ਦੇ ਇਸ ਸਨਮਾਨ ਦਾ ਸਚਿਨ ਆਪ ਬੇਹੱਦ ਸਨਮਾਨ ਕਰਦੇ ਹਨ।ਤੇਂਦੁਲਕਰ ਨੇ ਟਵੀਟ ਰਾਹੀਂ ਭਾਰਤੀ ਸੈਨਿਕਾਂ ਦਾ ਧੰਨਵਾਦ ਕੀਤਾ। ਉਸ ਨੇ ਹਿੰਦੀ ਵਿਚ ਟਵੀਟ ਕੀਤਾ, ”ਵਾਯੂ ਸੈਨਾ ਦਿਵਸ ਮੌਕੇ ਸਾਰਿਆਂ ਨੂੰ ਸ਼ੁੱਭ-ਕਾਮਨਾਵਾਂ। ਭਾਰਤ ਨੂੰ ਹਮੇਸ਼ਾ ਸੁਰੱਖਿਅਤ ਰੱਖਣ ਲਈ ਮੈਂ ਹਰ ਦੇਸ਼ ਦੇ ਹਰ ਸੈਨਿਕ ਨੂੰ ਧੰਨਵਾਦ ਦਿੰਦਾ ਹਾਂ। ਮਾਣਯੋਗ ਪ੍ਰਧਾਨ ਮੰਤਰੀ ਮੋਦੀ ਵਲੋਂ ਜਾਰੀ ਸਿਹਤ ਤੇ ਸਵੱਛ ਭਾਰਤ ਮਿਸ਼ਨ ਵਿਚ ਤੁਹਾਡੇ ਉਤਸ਼ਾਹ ਨੂੰ ਦੇਖ ਕੇ ਮੈਂ ਅਰਦਾਸ ਕਰਦਾ ਹਾਂ ਕਿ ਭਾਰਤ ਹਮੇਸ਼ਾ ਸਿਹਤਮੰਦ, ਸਵੱਛ ਤੇ ਸੁਰੱਖਿਅਤ ਰਹੇ। ਜੈ ਹਿੰਦ।”


