ਗਰੈਂਡਹੋਮ ਨੇ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ਼

ਕ੍ਰਾਈਸਟਚਰਚ – ਹਰਫਨਮੌਲਾ ਕੋਲਿਨ ਡਿ ਗਰੈਂਡਹੋਮ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਵੱਲੋਂ ਸਭ ਤੋਂ ਤੇਜ਼ ਨੀਮ ਸੈਂਕੜੇ ਦਾ ਰਿਕਾਰਡ ਬਣਾਇਆ। ਡਿ ਗਰੈਂਡਹੋਮ ਨੇ ਛੇ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਸਿਰਫ਼ 28 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਟਿਮ ਸਾਊਥੀ ਦੇ ਨਾਂਅ ਸੀ, ਜਿਸ ਨੇ ਦਸ ਸਾਲ ਪਹਿਲਾਂ ਇੰਗਲੈਂਡ ਖ਼ਿਲਾਫ਼ 29 ਗੇਂਦਾਂ ’ਤੇ ਨੀਮ ਸੈਂਕੜਾ ਮਾਰਿਆ ਸੀ। ਵਿਸ਼ਵ ਰਿਕਾਰਡ ਪਾਕਿਸਤਾਨ ਦੇ ਮਿਸਬਾਹ-ਉਲ-ਹੱਕ ਦੇ ਨਾਮ ਹੈ। ਮਿਸਬਾਹ ਨੇ ਆਸਟਰੇਲੀਆ ਖ਼ਿਲਾਫ਼ 2014 ਵਿੱਚ ਸਿਰਫ਼ 21 ਗੇਂਦਾਂ ਵਿੱਚ 50 ਦੌੜਾਂ ਬਣਾਈਆਂ ਸਨ।

VIA PUNJAB