ਗੀਤਾ ਗੋਪੀਨਾਥ ਨੇ ਆਈਐੱਮਐੱਫ ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ ਸੰਭਾਲਿਆ

ਵਾਸ਼ਿੰਗਟਨ – ਉੱਘੀ ਭਾਰਤੀ-ਅਮਰੀਕੀ ਆਰਥਿਕ ਮਾਹਿਰ ਗੀਤਾ ਗੋਪੀਨਾਥ ਨੇ ਕੌਮਾਂਤਰੀ ਮੁਦਰਾ ਫੰਡ ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਆਲਮੀ ਸੰਸਥਾ ਦਾ ਸਿਖ਼ਰਲਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ। ਅਮਰੀਕਨ ਨਾਗਰਿਕ ਗੋਪੀਨਾਥ ਹਾਵਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਉਨ੍ਹਾਂ ਦੀ ਨਿਯੁਕਤੀ ਅਕਤੂਬਰ ਵਿਚ ਆਈਐੱਮਐੱਫ ਦੀ ਐੱਮਡੀ ਕ੍ਰਿਸਟੀਨ ਲੈਗਾਰਡ ਨੇ ਕੀਤੀ ਸੀ ਤੇ ਗੋਪੀਨਾਥ ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਕੌਮਾਂਤਰੀ ਤਜਰਬੇ ਨੂੰ ਲਾਮਿਸਾਲ ਦੱਸਿਆ ਸੀ। ਮੈਸੂਰ ਦੀ ਜੰਮਪਲ ਗੀਤਾ ਗੋਪੀਨਾਥ ਨੇ ਹਾਲ ਹੀ ਵਿਚ ਹਾਵਰਡ ਗਜ਼ਟ ਨੂੰ ਦਿੱਤੀ ਇੰਟਰਵਿਊ ਵਿਚ ਆਈਐੱਮਐੱਫ ’ਚ ਹੋਈ ਨਿਯੁਕਤੀ ਨੂੰ ‘ਵੱਡਾ ਸਨਮਾਨ’ ਦੱਸਿਆ ਸੀ।

VIA PUNJAB