- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਜਰਾਤ ਅਤੇ ਪਟਨਾ ਪਲੇਆਫ ਦੀ ਹੋੜ ਤੋਂ ਬਾਹਰ
ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਇਰੇਟਸ ਅਤੇ ਲਗਾਤਾਰ ਦੋ ਵਾਰ ਦੇ ਰਨਰ ਅਪ ਗੁਜਰਾਤ ਫਾਰਚਿਊਨਜਾਇੰਟਸ ਦਾ ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ‘ਚ ਸਫਰ ਖਤਮ ਹੋ ਗਿਆ ਹੈ। ਪੰਚਕੂਲਾ ਦੇ ਤਾਊ ਦੇਵੀ ਲਾਲ ਸਪਰੋਟਸ ਸਟੇਡੀਅਮ ‘ਚ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ ਦੇ ਮੈਚ ਨੰਬਰ 116 ‘ਚ ਸੋਮਵਾਰ ਨੂੰ ਯੂ-ਮੂੰਬਾ ਨੇ ਤਮਿਲ ਥਲਾਈਵਾਸ ਨੂੰ 36-32 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮੁੰਬਾ ਦੀ ਉਮੀਦ ਜਿੱਥੇ ਪਲੇਅ ਆਫ ਲਈ ਵਧ ਗਈ, ਤਾਂ ਤਮਿਲ ਦੀ ਹਾਰ ਨੇ ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਇਰੇਟਸ ਅਤੇ ਲਗਾਤਾਰ ਦੋ ਵਾਰ ਦੇ ਰਨਰ ਅਪ ਗੁਜਰਾਤ ਫਾਰਚਿਊਨਜਾਇੰਟਸ ਦਾ ਸਫਰ ਸੀਜ਼ਨ-7 ‘ਚ ਖ਼ਤਮ ਕਰ ਦਿੱਤਾ ਹੈ।ਮੁੰਬਾ ਦੀ ਇਸ ਜਿੱਤ ਦੇ ਹੀਰੋ ਇਕ ਵਾਰ ਫਿਰ ਅਭਿਸ਼ੇਕ ਸਿੰਘ ਰਹੇ ਜਿਨ੍ਹਾਂ ਨੇ ਸੁਪਰ-10 ਦੇ ਨਾਲ 10 ਰੇਡ ਪੁਆਇੰਟਸ ਲਏ। ਮੁੰਬਾ ਦੇ ਕਪਤਾਨ ਫਜ਼ਲ ਅਤ੍ਰਾਚਲੀ ਨੇ ਵੀ 3 ਟੈਕਲ ਲਏ। ਤਮਿਲ ਵੱਲੋਂ ਵੀ. ਅਜੀਤ ਕੁਮਾਰ ਨੇ ਸੁਪਰ-10 ਦੇ ਨਾਲ 16 ਰੇਡ ਪੁਆਇੰਟਸ ਲਏ, ਤਾਂ ਐੱਮ. ਅਭਿਸ਼ੇਕ ਨੇ 3 ਟੈਕਲ ਪੁਆਇੰਟਸ ਕੀਤੇ। ਤਮਿਲ ਲਈ ਰਾਹੁਲ ਚੌਧਰੀ ਦਾ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ, ਉਨ੍ਹਾਂ ਨੇ 15 ਰੇਡ ‘ਚ ਸਿਰਫ 1 ਅੰਕ ਹਾਸਲ ਕੀਤਾ। ਪਹਿਲੇ ਹਾਫ ‘ਚ ਉਮੀਦ ਦੇ ਠੀਕ ਉਲਟ ਸ਼ੁਰੂਆਤ ਹੋਈ ਅਤੇ ਜਿਸ ਮੁਕਾਬਲੇ ਨੂੰ ਇਕਤਰਫਾ ਮੰਨਿਆ ਜਾ ਰਿਹਾ ਸੀ, ਉੱਥੇ ਤਮਿਲ ਥਲੀਵਾਜ਼ ਨੇ ਯੂ-ਮੁੰਬਾ ‘ਤੇ ਬੜ੍ਹਤ ਬਣਾ ਲਈ ਸੀ। ਇਕ ਸਮੇਂ ਤਾਂ ਮੁੰਬਾ ਨੂੰ ਆਲ ਆਊਟ ਕਰਨ ਦੇ ਕਰੀਬ ਆ ਗਏ ਸਨ ਤਮਿਲ, ਪਰ ਰਾਹੁਲ ਚੌਧਰੀ ਦਾ ਲਾਬੀ ‘ਚ ਜਾਣਾ ਮੁੰਬਾ ਨੂੰ ਮੈਚ ‘ਚ ਵਾਪਸ ਲੈ ਆ ਆਇਆ ਸੀ। ਰਾਹੁਲ ਚੌਧਰੀ ਨੇ ਪਹਿਲੇ ਹਾਫ ਤਕ 9 ਰੇਡ ਕੀਤੀ ਜਿਸ ‘ਚ ਸਿਰਫ ਇਕ ਅੰਕ ਹੀ ਮਿਲਿਆ, ਇਹ ਉਨ੍ਹਾਂ ਦੀ ਖਰਾਬ ਫਾਰਮ ਨੂੰ ਦਰਸਾਉਣ ਲਈ ਕਾਫੀ ਹੈ।


