- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰੂ ਰਵੀਦਾਸ ਵਰਗੇ ਮਹਾਪੁਰਖਾਂ ਦੀ ਸਿਖਿਆਵਾਂ ਅੱਜ ਵੀ ਢੁੱਕਵੀਂ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂ ਰਵੀਦਾਸ ਵਰਗੇ ਮਹਾਪੁਰਖਾਂ ਦੀ ਸਿਖਿਆਵਾਂ ਅੱਜ ਵੀ ਢੁੱਕਵੀਂਆਂ ਹਨ| ਅਸੀਂ ਅਜਿਹੇ ਮਹਾਪੁਰਖਾਂ ਦੇ ਜੀਵਨ ਤੇ ਸਿਖਿਆਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਸਮਾਜ ਵਿਚ ਸਮਾਜਿਕ ਬਰਾਬਰੀ ਦਾ ਸੰਦੇਸ਼ ਦੇਣਾ ਚਾਹੀਦਾ ਹੈ| ਗੁਰੂ ਰਵੀਦਾਸ ਜੈਯੰਤੀ ਦੇ ਮੌਕੇ ‘ਤੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਰਵੀਦਾਸ ਵਰਗੇ ਮਹਾਪੁਰਖਾਂ ਨੇ ਆਪਦੀ ਸਿਖਿਆਵਾਂ ਰਾਹੀਂ ਸਮਾਜਿਕ ਬਰਾਬਰੀ ਲਈ ਸਮਾਜ ਨੂੰ ਇਕ ਜੁੱਟ ਉਸ ਸਮੇਂ ਕੀਤਾ ਜਦੋਂ ਸਮਾਜ ਵਿਚ ਕੱਟੜਵਾਦੀ ਵਿਚਾਰਾਂ ਦਾ ਬੋਲਬਾਲਾ ਸੀ ਅਤੇ ਅਗਿਆਨਤਾ ਫੈਲੀ ਹੋਈ ਸੀ| 21ਵੀਂ ਸਦੀ ਦੇ ਸੂਚਨਾ ਤਕਨਾਲੋਜੀ ਦੇ ਸਮੇਂ ਵਿਚ ਨੌਜੁਆਨ ਪੀੜੀ ਨੂੰ ਅਜਿਹੇ ਮਹਾਪੁਰਖਾਂ ਦੀ ਸਿਖਿਆਵਾਂ ਨੂੰ ਜੀਵਨ ਤੋਂ ਜਾਣੂੰ ਕਰਵਾਉਣ ਸਾਡੇ ਸਾਰੀਆਂ ਦੀ ਜਿੰਮੇਵਾਰੀ ਹੈ| ਹਰਿਆਣਾ ਸਰਕਾਰ ਨੇ ਪਹਿਲੀ ਵਾਰ ਗੁਰੂ ਰਵੀਦਾਸ, ਮਹਾਰਿਸ਼ੀ ਵਾਲਮਿਕੀ, ਸੰਤ ਕਬੀਰ ਦਾਸ ਵਰਗੇ ਮਹਾਪੁਰਖਾਂ ਦੀ ਜੈਯੰਤੀ ਸਰਕਾਰੀ ਤੌਰ ‘ਤੇ ਮਨਾਂ ਕੇ ਸਮਾਜ ਵਿਚ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ ਹੈ|


