ਨਵਜੋਤ ਸਿੰਘ ਸਿਧੂ ਨੂੰ ਦੇਸ਼ ਦੀ ਜਨਤਾ ਸਬਕ ਸਿੱਖਾ ਦੇਵੇਗੀ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪਾਕਿਸਤਾਨ ਲਈ ਦਰਿਆਦਿਲੀ ਦਿਖਾਉਣ ਵਾਲੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਦੇਸ਼ ਦੀ ਜਨਤਾ ਸਬਕ ਸਿੱਖਾ ਦੇਵੇਗੀ| ਸ੍ਰੀ ਵਿਜ ਨੇ ਕਿਹਾ ਕਿ ਪੁਲਵਾਮਾ ਘਟਨਾ ਦੇ ਬਾਅਦ ਜਿੱਥੇ ਪੂਰਾ ਦੇਸ਼ ਇਕਜੁੱਟ ਹੋਇਆ ਹੈ ਉੱਥੇ ਹੀ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਵੀ ਪਾਕਿਸਤਾਨ ਦੇ ਲਈ ਦਰਿਆਦਿਲੀ ਵਿਖਾ ਰਹੇ ਹਨ| ਉਨਾ ਨੇ ਕਿਹਾ ਕਿ ਦੇਸ਼ ਦੀ 130 ਕਰੋੜ ਜਨਤਾ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਖੜੀ ਹੈ ਅਤੇ ਉਨਾਂ ਦੇ ਕਹੇ ਸ਼ਬਦਾਂ ‘ਤੇ ਭਰੋਸਾ ਕਰ ਰਹੀ ਹੈ| ਦੇਸ਼ ਦੀ ਜਨਤਾ ਜਾਣਦੀ ਹੈ ਕਿ ਸ੍ਰੀ ਮੋਦੀ ਜੋ ਕਹਿੰਦੇ ਹਨ ਉਹ ਕਰ ਕੇ ਦਿਖਾਉਦੇ ਹਨ, ਅਜਿਹੇ ਵਿਚ ਸਿੱਧੂ ਵੱਲੋਂ ਇਸ ਘਟਨਾ ਨੂੰ ਹਲਕੇ ਵਿਚ ਲੈਣਾ ਮੰਦਭਾਗਾ ਹੈ| ਸਿਹਤ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀ ਜਨਤਾ ਜਿੱਥੇ ਪਾਕਿਸਤਾਨੀ ਗਾਇਕਾਂ ਵਾਲੀ ਫ਼ਿਲਮਾਂ ਦਾ ਬਾਈਕਾਟ ਕਰ ਰਹੀ ਹੈ| ਉੱਥੇ ਖੇਡ ਸਟੇਡੀਅਮ ਵਿਚ ਪਾਕਿਸਤਾਨੀ ਖਿਡਾਰੀਆਂ ਦੇ ਫ਼ੋਟੋਆਂ ਨੂੰ ਹਟਾਇਆ ਜਾ ਰਿਹਾ ਹੈ| ਉਨਾਂ ਨੇ ਕਿਹਾ ਕਿ ਪੁਲਵਾਮਾ ਘਟਨਾ ਦੇ ਬਾਅਦ ਕੇਂਦਰ ਸਰਕਾਰ ਨੇ ਨਾ ਸਿਰਫ਼ ਪਾਕਿਸਤਾਨ ਤੋਂ ਮੋਸਟ ਫ਼ੇਵਰੇਡ ਨੈਸ਼ਨ ਦਾ ਦਰਜਾ ਵਾਪਸ ਲਿਆ ਹੈ ਸਗੋ ਪਾਕਿਸਤਾਨ ਤੋਂ ਆਉਣ ਵਾਲੇ ਸਮਾਨ ‘ਤੇ ਵੀ 200 ਫ਼ੀਸਦੀ ਡਿਊਟੀ ਚਾਰਜ ਲਗਾਦਿਆ ਹੈ| ਇਸ ਦੇ ਇਲਾਵਾ, ਅੱਤਵਾਦੀਆਂ ਦੇ ਸਫ਼ਾਏ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਅਲਗਾਵਾਦੀਆਂ ਤੋਂ ਸੁਰੱਖਿਆ ਵੀ ਵਾਪਸ ਲਈ ਹੈ|

VIA PUNJAB