- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਲਾਬੀ ਗੇਂਦ ਨੂੰ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ : ਰਹਾਨੇ
ਭਾਰਤੀ ਉਪ-ਕਪਤਾਨ ਅਜਿੰਕਯ ਰਹਾਨੇ ਨੇ ਮੰਗਲਵਾਰ ਮੰਨਿਆ ਕਿ ਗੁਲਾਬੀ ਗੇਂਦ ਨਾਲ ਮੁਕਾਬਲਾ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਹੋਵੇਗਾ ਤੇ ਬੱਲੇਬਾਜ਼ਾਂ ਨੂੰ ਲਾਲ ਗੇਂਦ ਦੀ ਤੁਲਨਾ ਵਿਚ ਇਸ ਨੂੰ ਸਰੀਰ ਦੇ ਥੋੜ੍ਹਾ ਨੇੜਿਓਂ ਤੇ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ। ਬੰਗਲਾਦੇਸ਼ ਵਿਰੁੱਧ 22 ਨਵੰਬਰ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਡੇਅ-ਨਾਈਟ ਟੈਸਟ ਦੀਆਂ ਤਿਆਰੀਆਂ ਲਈ ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ, ਮਯੰਕ ਅਗਰਵਾਲ, ਮੁਹੰਮਦ ਸ਼ੰਮੀ ਤੇ ਰਵਿੰਦਰ ਜਡੇਜਾ ਦੇ ਨਾਲ ਰਹਾਨੇ ਨੇ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਡਾਇਰੈਕਟਰ ਰਾਹੁਲ ਦ੍ਰਾਵਿੜ ਦੇ ਮਾਰਗਦਰਸ਼ਨ ਵਿਚ ਗੁਲਾਬੀ ਗੇਂਦ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ ਸੀ।ਰਹਾਨੇ ਨੇ ਇੱਥੇ ਕਿਹਾ, ”ਅਸੀਂ ਦੋ ਅਭਿਆਸ ਸੈਸ਼ਨਾਂ ਵਿਚ ਹਿੱਸਾ ਲਿਆ, ਅਸਲ ਵਿਚ ਚਾਰ ਪਰ ਇਨ੍ਹਾਂ ‘ਚੋਂ ਦੋ ਗੁਲਾਬੀ ਗੇਂਦ ਨਾਲ ਸਨ। ਇਕ ਦਿਨ ਤੇ ਇਕ ਦੁਧੀਆ ਰੌਸ਼ਨੀ ਵਿਚ, ਇਹ ਰੋਮਾਂਚਕ ਰਿਹਾ।” ਉਸ ਨੇ ਕਿਹਾ, ”ਮੈਂ ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡਿਆ ਸੀ ਤੇ ਨਿਸ਼ਚਿਤ ਤੌਰ ‘ਤੇ ਲਾਲ ਗੇਂਦ ਦੀ ਤੁਲਨਾ ਵਿਚ ਇਹ ਵੱਖਰੀ ਤਰ੍ਹਾਂ ਦਾ ਮੈਚ ਸੀ।


