- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁੰਡਾਗਰਦੀ ਕਰਨ ਵਾਲੇ 2 ਭਰਾ ਲੱਖਾਂ ਦੀ ਹੈਰੋਇਨ ਸਮੇਤ ਕਾਬੂ
ਲੁਧਿਆਣਾ – ਥਾਣਾ 2 ਦੀ ਪੁਲਸ ਨੇ ਇਲਾਕੇ ਚ ਕਾਫੀ ਸਮੇਂ ਤੋਂ ਗੁੰਡਾਗਰਦੀ ਕਰਕੇ ਨਸ਼ਾ ਤਸਕਰੀ ਕਰਨ ਵਾਲੇ 2 ਭਰਾਵਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਅੰਤਰ ਰਾਸ਼ਟਰੀ ਬਜ਼ਾਰ ਚ ਲੱਖਾਂ ਰੁਪਏ ਹੈ। ਏ ਸੀ ਪੀ ਸੇਂਟਰਲ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਚ ਓਹਨਾ ਦੇ ਥਾਣਾ 2 ਦੇ ਮੁਖੀ ਸੁਰਿੰਦਰ ਕੁਮਾਰ ਚੋਪੜਾ ਨੇ ਫੀਲਗੰਜ ਅਤੇ ਪ੍ਰੇਮ ਨਗਰ ਇਲਾਕੇ ਚ ਗੁੰਡਾਗਰਦੀ ਕਰਕੇ ਨਸ਼ਾ ਤਸਕਰੀ ਕਰਨ ਵਾਲੇ ਪ੍ਰੇਮ ਨਗਰ ਨਿਵਾਸੀ ਰਾਕੇਸ਼ ਕੁਮਾਰ ਉਰਫ ਮਹਿੰਦੀ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਏ ਸੀ ਪੀ ਵਰਿਆਮ ਸਿੰਘ ਅਨੁਸਾਰ ਫੜੇ ਗਏ ਦੋਸ਼ੀ ਤੇ ਥਾਣਾ 2 ਵਿਚ ਨਸ਼ਾ ਤਸਕਰੀ ਮਾਰਕੁੱਟ ਇਰਾਦੇ ਕਤਲ ਦੇ ਕਰੀਬ 9 ਮਾਮਲੇ ਦਰਜ ਹਨ ਅਤੇ ਪੁਲਸ ਨੂੰ ਦੋਸ਼ੀ ਦੀ ਕਾਫੀ ਸਮੇਂ ਤੋਂ ਤਲਾਸ਼ ਸੀ ਇਸੇ ਤਰਾਂ ਦੂਸਰੇ ਮਾਮਲੇ ਚ ਥਾਣਾ 2 ਦੇ ਮੁਖੀ ਸੁਰਿੰਦਰ ਕੁਮਾਰ ਚੋਪੜਾ ਨੇ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਦੇ ਕਈ ਮਾਮਲਿਆਂ ਚ ਵਾੰਟੇਡ ਮੁਹੱਲਾ ਪ੍ਰੇਮ ਨਗਰ ਨਿਵਾਸੀ ਸੁਰਿੰਦਰ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਸ ਅਨੁਸਾਰ ਫੜਿਆ ਗਿਆ ਦੋਸ਼ੀ ਸੁਰਿੰਦਰ, ਪਹਿਲਾ ਫੜੇ ਗਏ ਦੋਸ਼ੀ ਰਾਕੇਸ਼ ਕੁਮਾਰ ਉਰਫ ਮਹਿੰਗੀ ਦਾ ਭਰਾ ਹੈ ਦੋਸ਼ੀ ਸੁਰਿੰਦਰ ਤੇ ਵੀ ਨਸ਼ਾ ਤਸਕਰੀ ਅਤੇ ਮਾਰਕੁੱਟ ਦੇ ਕਾਫ਼ੀ ਮਾਮਲੇ ਦਰਜ ਹਨ ਪੁਲਸ ਅਨੁਸਾਰ ਫੜੇ ਗਏ ਦੋਨੋ ਦੋਸ਼ੀਆਂ ਨੇ ਫੀਲਡ ਗੰਜ ਅਤੇ ਪ੍ਰੇਮ ਨਗਰ ਇਲਾਕੇ ਗੁੰਡਾਗਰਦੀ ਅਤੇ ਨਸ਼ਾ ਤਸਕਰੀ ਕਰਕੇ ਇਲਾਕਿਆਂ ਗੰਦ ਪਾਇਆ ਹੋਇਆ ਸੀ ਜਿਨ੍ਹਾਂ ਤੋਂ ਇਲਾਕੇ ਦੇ ਕਾਫ਼ੀ ਲੋਕ ਪ੍ਰੇਸ਼ਾਨ ਸਨ।


