- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁੱਟਕਾ ਤੇ ਪਾਨ ਮਸਾਲਾ ‘ਤੇ ਪਾਬੰਦੀ ‘ਚ 1 ਸਾਲ ਦਾ ਵਾਧਾ
ਚੰਡੀਗੜ੍ – ਪੰਜਾਬ ਦੇ ਖੁਰਾਕ ਤੇ ਡਰੱਗਜ਼ ਪ੍ਰਬੰਧਨ ਕਮਿਸ਼ਨਰ, ਸ. ਕਾਹਨ ਸਿੰਘ ਪੰਨੂ ਨੇ ਫੂਡ ਸੇਫਟੀ ਐਂਡ ਸਟੈਂਡਰਜ਼ ਰੇਗੂਲੇਸ਼ਨਸ (ਵਿਕਰੀ ‘ਤੇ ਮਨਾਹੀ ਅਤੇ ਪਾਬੰਦੀਆਂ) 2011 ਦੇ ਨਿਯਮ 2.3.4 ਅਤੇ ਧਾਰਾ 30 (2) (ਏ) ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗੁਟਖਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟਿਨ ਹੋਵੇ) ਦੇ ਉਤਪਾਦਨ, ਭੰਡਾਰਨ, ਵਿਕਰੀ ਜਾਂ ਵੰਡ, ਮਾਰਕੀਟ ਵਿਚ ਉਪਲਬਧ ਇਹ ਗੁਟਖਾ ਤੇ ਪਾਨ ਮਸਾਲਾ ਭਾਵੇਂ ਪੈਕ ਕੀਤੇ ਜਾਂ ਖੁੱਲ੍ਹੇ ਹੋਣ ਅਤੇ ਇਹ ਇਕ ਉਤਪਾਦ ਦੇ ਤੌਰ ‘ਤੇ ਵੇਚੇ ਜਾਂਦੇ ਹੋਣ ਜਾਂ ਵੱਖਰੇ ਉਤਪਾਦਾਂ ਦੇ ਤੌਰ ‘ਤੇ ਪੈਕ ਕੀਤੇ ਗਏ ਹੋਣ ‘ਤੇ ਪਾਬੰਦੀ 1 ਹੋਰ ਸਾਲ ਲਈ ਲਗਾਈ ਹੈ, ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸੂਬੇ ਭਰ ਵਿਚ ਇਕ ਹੋਰ ਸਾਲ ਲਈ ਪਾਬੰਦੀ ਜਾਰੀ ਰਹੇਗੀ।ਇਹ ਨੋਟੀਫਿਕੇਸ਼ਨ 9 ਅਕਤੂਬਰ, 2018 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਲਗਾਤਾਰਤਾ ‘ਚ ਜਾਰੀ ਕੀਤਾ ਗਿਆ ਹੈ।


