- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ
ਵਾਸ਼ਿੰਗਟਨ – ‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥਾਪਕਾਂ ਲੈਰੀ ਪੇਜ ਤੇ ਸਰਗੀ ਬਰਿਨ ਨੇ ਆਪੋ-ਆਪਣੀ ਐਗਜ਼ੈਕਟਿਵ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਮੁਤਾਬਕ ਪਿਚਈ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਕਾਰਪੋਰੇਟ ਆਗੂਆਂ ਵਿਚ ਗਿਣੇ ਜਾਣ ਲੱਗੇ ਹਨ। ਪੇਜ ਤੇ ਬਰਿਨ ਨੇ ਅਲਫ਼ਾਬੈੱਟ ਦੇ ਸੀਈਓ ਤੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ। ਪਿਚਈ (47) ਇਸ ਵੇਲੇ ਗੂਗਲ ਦੇ ਸੀਈਓ ਹਨ ਤੇ ਲੰਮੇ ਸਮੇਂ ਤੋਂ ਕੰਪਨੀ ਨਾਲ ਕਾਜਕਾਰੀ ਅਧਿਕਾਰੀ ਵਜੋਂ ਜੁੜੇ ਹੋਏ ਹਨ। ਮੌਜੂਦਾ ਰੋਲ ਦੇ ਨਾਲ ਉਹ ਹੁਣ ਅਲਫ਼ਾਬੈੱਟ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਪਿਚਈ ਨੇ ਤਰੱਕੀ ਮਿਲਣ ਮੌਕੇ ਕਿਹਾ ਕਿ ਉਹ ਉਤਸ਼ਾਹਿਤ ਹਨ ਤੇ ਤਕਨੀਕ ਰਾਹੀਂ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਦੇ ਕੰਪਨੀ ਦੇ ਮੰਤਵਾਂ ’ਤੇ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਲੈਰੀ ਤੇ ਸਰਗੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੰਤਵਾਂ, ਕਦਰਾਂ-ਕੀਮਤਾਂ ਤੇ ਭਾਈਵਾਲੀ ਦੀ ਸਿਹਤਮੰਦ ਵਿਰਾਸਤ ਹੈ ਤੇ ਅਗਾਂਹ ਵੀ ਇਸ ’ਤੇ ਅੱਗੇ ਵਧਿਆ ਜਾਵੇਗਾ। ਪਿਚਈ ਹੁਣ ਕੰਪਨੀ ਦੇ ਇਕੋ-ਇਕ ਕਾਰਜਕਾਰੀ ਅਧਿਕਾਰੀ ਹਨ। ਅਲਫ਼ਾਬੈੱਟ ਦਾ ਇੰਟਰਨੈੱਟ ਸਰਚ, ਇਸ਼ਤਿਹਾਰਬਾਜ਼ੀ, ਮੈਪਿੰਗ, ਸਮਾਰਟਫੋਨ ਸਾਫ਼ਟਵੇਅਰ ਤੇ ਆਨਲਾਈਨ ਵੀਡੀਓਜ਼ ਵਿਚ ਵੱਡਾ ਕਾਰੋਬਾਰ ਹੈ।


