ਗੱਬਰ ਸਿੰਘ ਟੈਕਸ ਹੈ ਜੀ ਐਸ ਟੀ : ਮਨੀਸ਼ ਤਿਵਾੜੀ

ਬਲੌਂਗੀ – ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਹਿਬ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਮੁਨੀਸ਼ ਤਿਵਾੜੀ ਸਾਬਕਾ ਕੇਂਦਰੀ ਮੰਤਰੀ ਦੇ ਹੱਕ ਵਿੱਚ ਦੁਸ਼ਹਿਰਾ ਗਰਾਉਂਡ ਬਲੌਂਗੀ ਵਿਖੇ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਮੁਨੀਸ਼ ਤਿਵਾੜੀ ਨੇ ਕਿਹਾ ਕਿ ਉਹ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹਿ ਚੁੱਕੇ ਹਨ ਇਸ ਲਈ ਉਹ ਸਭ ਜਾਣਦੇ ਹਨ ਕਿ ਮੌਜੂਦਾ ਸਰਕਾਰ ਨੇ ਮੀਡੀਆ ਨੂੰ ਵੀ ਕਾਬੂ ਕਰਕੇ ਰੱਖਿਆ ਹੋਇਆ ਹੈ, ਜੋ ਕਿ ਇਹਨਾਂ ਦੀ ਬੋਲੀ ਬੋਲਦਾ ਹੈ| ਉਹਨਾਂ ਨੇ ਜੀ ਐਸ ਟੀ ਨੂੰ ਗੱਬਰ ਸਿੰਘ ਟੈਕਸ ਦੱਸ ਕੇ ਸਖਤ ਅਲੋਚਨਾ ਕੀਤੀ| ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਜਿਹੜਾ ਸਵਿਟਜਰਲੈਂਡ ਤੋਂ ਕਾਲਾ ਧਨ ਵਾਪਿਸ ਲਿਆ ਕੇ ਲੋਕਾਂ ਨੂੰ ਝੂਠੇ ਸੁਪਨੇ ਦਿਖਾਏ ਅਤੇ ਹਰੇਕ ਦੇ ਖਾਤੇ ਵਿੱਚ ਪੰਦਰਾਂ ਪੰਦਰਾਂ ਲੱਖ ਪਾਉਣ ਦਾ ਵਾਅਦਾ ਕੀਤਾ ਸੀ ਉਹ ਕਿਸੇ ਦੇ ਵੀ ਖਾਤੇ ਵਿੱਚ ਨਹੀਂ ਪਾਏ| ਪਤਾ ਨੀ ਕਿਹੜੇ ਖੂਹ ਵਿੱਚ ਸੁੱਟ ਦਿਤੇ| ਉਹ ਨਾ ਤਾਂ ਖੂਹ ਲੱਭੇ ਨਾ ਹੀ ਖਾਤਾ| ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸ਼ਿਕਾਇਤ ਨਿਵਾਰਨ ਸੈਲ ਦੇ ਸੂਬਾ ਜਨਰਲ ਸਕੱਤਰ ਸ੍ਰੀ ਰਜਿੰਦਰ ਬਾਂਸਲ ਨੇ ਕੈਸ਼ ਲੈਸ ਨੀਤੀ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਦੀ ਜਨਤਾ ਨੂੰ ਕੈਸ਼ ਲੈਸ ਬਨਾਉਣਾ ਚਾਹੁੰਦੇ ਹਨ, ਪੰਜਾਬੀ ਵਿੱਚ ਕੈਸ਼ ਲੈਸ ਦਾ ਮਤਲਬ ਹੁੰਦਾ ਹੈ ਨੰਗ ਮਲੰਗ, ਹੁਣ ਤੁਸੀਂ ਦੱਸੋ ਬਈ ਇੱਕ ਨੰਗ ਮਲੰਗ ਦੀ ਪਿੰਡ ਵਿੱਚ ਕੀ ਇੱਜਤ ਹੁੰਦੀ ਆ ਅਤੇ ਜੇਕਰ ਕਿਸੇ ਦੇਸ਼ ਦੀ ਜਨਤਾ ਹੀ ਨੰਗ ਮਲੰਗ ਹੈ ਤਾਂ ਉਸ ਦੇਸ਼ ਦੀ ਪੂਰੀ ਦੁਨੀਆਂ ਵਿੱਚ ਕੀ ਇੱਜਤ ਹੋਵੇਗੀ|ਇਸ ਮੌਕੇ ਕੈਬਿਨਟ ਮੰਤਰੀ, ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਲੌਂਗੀ ਦੇ ਅਧੂਰੇ ਪਏ ਸਾਰੇ ਕੰਮ ਤਿੰਨ ਮਹੀਨੇ ਅੰਦਰ ਪੂਰੇ ਕੀਤੇ ਜਾਣਗੇ, ਜਿਹੜੀ ਗਲੀ ਅਜੇ ਤੱਕ ਨਹੀ ਬਣੀ ਉਹ ਪਹਿਲ ਦੇ ਆਧਾਰ ਤੇ ਬਣਾਈ ਜਾਵੇਗੀ | ਪੂਰੇ ਪਿੰਡ ਦਾ ਸਰਵ ਪੱਖੀ ਵਿਕਾਸ ਕੀਤਾ ਜਾਵੇਗਾ| ਇਸ ਮੌਕੇ ਸ੍ਰੀ ਬੀ ਸੀ ਪ੍ਰੇਮੀ ਨੇ ਸ੍ਰੀ ਮਨੀਸ਼ ਤਿਵਾੜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ| ਇਸ ਮੌਕੇ ਸ੍ਰੀ ਅਮਰਜੀਤ ਸਿੱਧੂ, ਰੂਬੀ ਸਿੱਧ,ੂ ਸਰਪੰਚ ਬਹਾਦੁਰ ਸਿੰਘ ਰਾਜੂ, ਸਾਬਕਾ ਸਰਪੰਚ ਬੀਬੀ ਭਿੰਦਰਜੀਤ ਕੌਰ, ਬਲੌਂਗੀ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ , ਵੀਰ ਪ੍ਰਤਾਪ ਬਾਵਾ ਸਾਬਕਾ ਪੰਚ, ਸਾਬਕਾ ਪੰਚ ਕੁਲਵਿੰਦਰ ਸ਼ਰਮਾ, ਕੁਲਦੀਪ ਸਿੰਘ ਬਿੱਟੂ ਸਾਬਕਾ ਪੰਚ, ਪਰਮਜੀਤ ਸਿੰਘ ਵਾਲੀਆ, ਬੱਬੂ ਸੈਣੀ, ਕੁਲਵੰਤ ਰਾਣਾ, ਮਮਤਾ ਜੈਨ , ਪ੍ਰਿਤਪਾਲ ਸਿੰਘ, ਰਾਮ ਨਾਥ ਪੰਚ, ਲਾਲ ਬਹਾਦੁਰ ਪੰਚ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ|

VIA PUNJAB