- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੱਲਾਂ ਬਣਾਉਣੀਆਂ ਬਹੁਤ ਆਸਾਨ ਹੁੰਦੀਆਂ ਨੇ: ਰਵੀ ਸ਼ਾਸਤਰੀ
ਮੈਲਬਰਨ – ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤੀ ਟੀਮ ਦੀਆਂ ਹੋ ਰਹੀਆਂ ਆਲੋਚਨਾਵਾਂ ਨੂੰ ਰੱਦ ਕਰਦੇ ਹੋਏ ਆਲੋਚਕਾਂ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਲੱਖਾਂ ਮੀਲ ਦੂਰ ਬੈਠ ਕੇ ਗੱਲਾਂ ਕਰਨੀਆਂ ਆਸਾਨ ਹੁੰਦੀਆਂ ਹਨ। ਭਾਰਤ ਨੂੰ ਪਰਥ ’ਚ ਦੂਜੇ ਟੈਸਟ ’ਚ 146 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮਹਾਨ ਬੱਲੇਬਾਜ਼ ਵਰਗੇ ਸਾਬਕਾ ਖਿਡਾਰੀਆਂ ਨੇ ਵੀ ਟੀਮ ਪ੍ਰਬੰਧਨ ਦੀ ਚੋਣ ਨੀਤੀ ’ਤੇ ਸਵਾਲ ਚੁੱਕੇ ਹਨ ਅਤੇ ਕਪਤਾਨ ਵਿਰਾਟ ਕੋਹਲੀ ਤੇ ਮੁੱਖ ਕੋਚ ਤੋਂ ਵਧੇਰੇ ਜਵਾਬਦੇਹੀ ਦੀ ਮੰਗ ਕੀਤੀ ਹੈ। ਸ਼ਾਸਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਆਲੋਚਨਾਵਾਂ ਨੂੰ ਉਨ੍ਹਾਂ ਨੂੰ ਮੁੱਢੋਂ ਰੱਦ ਕਰਦੇ ਹੋਏ ਇਹ ਜਤਾ ਦਿੱਤਾ ਕਿ ਉਨ੍ਹਾਂ ਨੂੰ ਇਹ ਟਿੱਪਣੀਆਂ ਪਸੰਦ ਨਹੀਂ ਆਈਆਂ। ਸ਼ਾਸਤਰੀ ਨੇ ਸਾਬਕਾ ਕ੍ਰਿਕਟਰਾਂ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਲੱਖਾਂ ਮੀਲ ਦੂਰ ਬੈਠੇ ਹੁੰਦੇ ਹੋ ਤਾਂ ਗੱਲਾਂ ਬਣਾਉਣਾ ਆਸਾਨ ਹੁੰਦਾ ਹੈ। ਉਹ ਕਾਫੀ ਦੂਰ ਬੈਠ ਕੇ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਹ ਕਰਨਾ ਹੈ ਜੋ ਟੀਮ ਲਈ ਸਭ ਤੋਂ ਵਧੀਆ ਹੈ, ਇਹ ਆਮ ਜਿਹੀ ਗੱਲ ਹੈ। ਚੋਣ ਮਾਮਲੇ ’ਚ ਸ਼ਾਸਤਰੀ ਨੇ ਕਿਹਾ ਕਿ ਇਕਮਾਤਰ ਦੁਬਿਧਾ ਰਵਿੰਦਰ ਜਡੇਜਾ ਨੂੰ ਲੈ ਕੇ ਸੀ ਅਤੇ ਅਜਿਹਾ ਕੁਝ ਨਹੀਂਸੀ ਜਿਵੇਂ ਕਿ ਮਾਹਿਰਾਂ ਨੇ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਡੇਜਾ ਦੇ ਮੋਢੇ ’ਚ ਉਸ ਸਮੇਂ ਤੋਂ ਹੀ ਜਕੜਨ ਸੀ ਜਦੋਂ ਉਹ ਰਣਜੀ ਟਰਾਫੀ ਖੇਡ ਰਹੇ ਸਨ ਅਤੇ ਆਸਟਰੇਲੀਆ ਪਹੁੰਚਣ ਤੋਂ ਚਾਰ ਦਿਨਾਂ ਬਾਅਦ ਉਸ ਨੂੰ ਟੀਕੇ ਵੀ ਲਗਾਏ ਗਏ।


