ਚੀਨ ’ਚ ਜ਼ਹਿਰੀਲੀ ਗੈਸ ਦੇ ਰਿਸਾਵ ਬਾਅਦ ਧਮਾਕਾ, 23 ਦੀ ਮੌਤ

ਬੀਜਿੰਗ – ਉਤਰੀ ਚੀਨ ਦੇ ਹਿਬੇਈ ਸੂਬੇ ’ਚ ਇਕ ਕੈਮੀਕਲ ਪਲਾਂਟ ’ਚ ਜ਼ਹਿਰੀਲੀ ਗੈਸ ਵਿਨਾਈਲ ਕਲੋਰਾਈਡ ਦੇ ਰਿਸਾਵ ਬਾਅਦ ਹੋਏ ਧਮਾਕੇ ਕਾਰਨ ਘਟ ਤੋਂ ਘਟ 23 ਲੋਕਾਂ ਦੀ ਮੌਤ ਹੋ ਗਈ। ਸ਼ਿਨਹੁਆ ਦੀ ਰਿਪੋਰਟ ਅਨੁਸਾਰ ਹਿਬੇਈ ਸ਼ੈਨਗੁਆ ਕੈਮੀਕਲ ਉਦਯੋਗ ਕੰਪਨੀ ਲਿਮਿਟਡ ’ਚ ਰਖੀ ਜ਼ਹਿਰੀਲੀ ਗੈਸ ਰਿਸਾਵ ਦੇ ਬਾਅਦ ਕੰਪਨੀ ਦੇ ਬਾਹਰ ਫੈਲ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਇਸ ਨਾਲ ਸੜਕ ’ਤੇ ਖੜ੍ਹੀਆਂ ਕਈ ਗਡੀਆਂ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ’ਚ 22 ਲੋਕ ਜ਼ਖਮੀ ਹੋ ਗਏ।

VIA PUNJAB