- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੀਨ ਤੋਂ 206 ਜਾਪਾਨੀ ਨਾਗਰਿਕਾਂ ਨੂੰ ਲੈ ਕੇ ਟੋਕੀਓ ਵਾਪਸ ਪਹੁੰਚਿਆ ਜਹਾਜ਼
ਟੋਕੀਓ – ਕੋਰੋਨਾਵਾਇਰਸ ਨਾਲ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ ਤੋਂ ਜਾਪਾਨ ਦੇ ਲੋਕਾਂ ਦੇ ਪਹਿਲੇ ਸਮੂਹ ਨੂੰ ਲੈ ਕੇ ਇਕ ਜਹਾਜ਼ ਅੱਜ ਟੋਕੀਓ ਵਾਪਸ ਪਹੁੰਚਿਆ| ਜਹਾਜ਼ ਵਿੱਚ ਲਿਆਂਦੇ ਗਏ 206 ਲੋਕਾਂ ਵਿਚੋ 4 ਖੰਘ ਅਤੇ ਬੁਖਾਰ ਨਾਲ ਪੀੜਤ ਹਨ| ਉਹਨਾਂ ਨੂੰ ਛੂਤ ਦੇ ਰੋਗਾਂ ਦੇ ਇਲਾਜ ਵਿੱਚ ਮੁਹਾਰਤ ਰੱਖਣ ਵਾਲੇ ਟੋਕੀਓ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਭਾਵੇਂਕਿ ਸਿਹਤ ਮੰਤਰਾਲੇ ਨੇ ਹਾਲੇ ਕਿਸੇ ਵੀ ਯਾਤਰੀ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ|ਜਾਪਾਨ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਲਿਆਉਣ ਲਈ ਇਕ ਚਾਰਟਰਡ ਜਹਾਜ਼ ਭੇਜਿਆ ਸੀ| ਇਹਨਾਂ ਵਿਚ ਜ਼ਿਆਦਾਤਰ ਜਾਪਾਨੀ ਵੁਹਾਨ ਦੇ ਉਸ ਸੀ-ਫੂਡ ਬਾਜ਼ਾਰ ਦੇ ਨੇੜੇ ਰਹਿੰਦੇ ਸਨ ਜਿੱਥੋਂ ਦੀ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ| ਇੱਥੇ ਲਿਆਂਦੇ ਗਏ ਸਾਰੇ ਜਾਪਾਨੀ ਲੋਕਾਂ ਨੇ ਮਾਸਕ ਪਹਿਨੇ ਹੋਏ ਸਨ| ਜਾਪਾਨ ਵਿਚ ਹੁਣ ਤੱਕ ਇਸ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਹਨ| ਇਸ ਵਿਚ ਇਕ ਮਾਮਲਾ ਮਨੁੱਖ ਤੋਂ ਮਨੁੱਖ ਵਿੱਚ ਫੈਲੇ ਇਨਫੈਕਸ਼ਨ ਦਾ ਵੀ ਹੈ ਜਿਸ ਵਿੱਚ 60 ਸਾਲ ਦੇ ਇਕ ਟੂਰ ਬੱਸ ਡਰਾਈਵਰ ਨੇ ਵੁਹਾਨ ਤੋਂ 8 ਤੋਂ 16 ਜਨਵਰੀ ਦੇ ਟੂਰ ਤੇ ਆਏ ਚੀਨ ਦੇ ਦੋ ਸੈਲਾਨੀ ਸਮੂਹਾਂ ਨੂੰ ਲਿਆਉਣ-ਲਿਜਾਣ ਦਾ ਕੰਮ ਕੀਤਾ ਸੀ| ਇਸ ਡਰਾਈਵਰ ਵਿਚ 14 ਜਨਵਰੀ ਨੂੰ ਇਹ ਲੱਛਣ ਨਜ਼ਰ ਆਉਣ ਲੱਗੇ ਸਨ|


