- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੀਨ ਦੀ 70ਵੀਂ ਵਰ੍ਹੇਗੰਢ ਮੌਕੇ ਕੱਢੀ ਸ਼ਾਨਦਾਰ ਪਰੇਡ ਦਾ ਆਯੋਜਨ
ਬੀਜਿੰਗ – ਚੀਨ ਅੱਜ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ| ਇਸ ਮੌਕੇ ਤੇ ਵੱਧਦੀਆਂ ਰਾਜਨੀਤਕ ਅਤੇ ਆਰਥਿਕ ਚੁਣੌਤੀਆਂ ਦੇ ਵਿੱਚ ਸ਼ਾਨਦਾਰ ਪਰੇਡ ਕੱਢੀ ਗਈ, ਜਿਸ ਵਿਚ ਉਸ ਨੇ ਪਰਮਾਣੂ ਅਤੇ ਹਾਈਪਰਸੌਨਿਕ ਮਿਜ਼ਾਈਲਾਂ ਸਮੇਤ ਆਪਣੇ ਸਭ ਤੋਂ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ| ਵਰ੍ਹੇਗੰਢ ਦੇ ਅਧਿਕਾਰਕ ਸਮਾਰੋਹ ਦੀ ਸ਼ੁਰੂਆਤ ਸੋਮਵਾਰ ਨੂੰ ਹੋ ਗਈ ਸੀ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਦੇ ਸੰਸਥਾਪਕ ਮਾਓ ਜੇਡੋਂਗ ਦੀ ਸੁਰੱਖਿਅਤ ਰੱਖੀ ਗਈ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ| ਸ਼ੀ ਅਤੇ ਹੋਰ ਉੱਚ ਚੀਨੀ ਅਧਿਕਾਰੀ ਇੱਥੇ ਤਿਆਨਨਮੇਨ ਚੌਂਕ ਵਿੱਚ ਸਥਿਤ ਮਾਓ ਦੀ ਸਮਾਧੀ ਤੇ ਗਏ ਅਤੇ ਮਰਹੂਮ ਨੇਤਾ ਦੀ ਮੂਰਤੀ ਅੱਗੇ ਤਿੰਨ ਵਾਰ ਸਿਰ ਝੁਕਾਇਆ| ਲੋਕਤੰਤਰੀ ਗਣਰਾਜ ਚੀਨ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾਉਣ ਦੇ ਮੌਕੇ ਤੇ ਬਾਅਦ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ੀ (66) ਨੇ ਪਿਛਲੇ 70 ਸਾਲਾਂ ਵਿਚ ਚੀਨ ਦੇ ਲੋਕਾਂ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕੀਤੀ| ਸ਼ੀ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੱਕ ਚੀਨ ਨੂੰ ਆਪਣੀ ਪਕੜ ਵਿਚ ਰੱਖਣ ਵਾਲੀ ਸਮੱਸਿਆ ਗਰੀਬੀ ਹੁਣ ਖਤਮ ਹੋਣ ਦੇ ਕੰਢੇ ਹੈ|ਉਨ੍ਹਾਂ ਨੇ ਕਿਹਾ,”ਚੀਨ ਨੇ ਜ਼ਬਰਦਸਤ ਤਬਦੀਲੀ ਕੀਤੀ ਹੈ| ਉਹ ਡਟਿਆ ਹੋਇਆ ਹੈ, ਖੁਸ਼ਹਾਲ ਹੋ ਰਿਹਾ ਹੈ ਅਤੇ ਮਜ਼ਬੂਤ ਬਣ ਰਿਹਾ ਹੈ| ਉਹ ਮੁੜ ਸੁਰਜੀਤ ਕਰਨ ਦੇ ਉੱਤਮ ਪਹਿਲੂਆਂ ਦੇ ਨਾਲ ਕਦਮ ਮਿਲਾ ਰਿਹਾ ਹੈ|” ਸ਼ੀ ਨੇ ਕਿਹਾ ਕਿ ਸਾਰੇ ਖਤਰਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅੱਗੇ ਵਧਣਾ ਅਤੇ ਨਵੀਆਂ ਸਫਲਤਾਵਾਂ ਹਾਸਲ ਕਰਨ ਲਈ ਏਕਤਾ ਸਭ ਤੋਂ ਮਹੱਤਵਪੂਰਨ ਹੈ| ਉਨ੍ਹਾਂ ਕਿਹਾ,”ਸਾਨੂੰ ਸ਼ਾਂਤੀ, ਵਿਕਾਸ ਅਤੇ ਸਹਿਯੋਗ ਨੂੰ ਧਿਆਨ ਵਿਚ ਰੱਖਦਿਆਂ ਸ਼ਾਂਤੀਪੂਰਨ ਵਿਕਾਸ ਦੇ ਰਸਤੇ ਤੇ ਵਧਣਾ ਹੋਵੇਗਾ|” ਇਸ ਮੌਕੇ ਜਸ਼ਨ ਦਾ ਮੁੱਖ ਪ੍ਰੋਗਰਾਮ ਚੀਨੀ ਫੌਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪਰੇਡ ਰਹੀ| ਆਪਣੇ ਮੁਖ ਹਥਿਆਰਾਂ ਨੂੰ ਲੁਕੋ ਕੇ ਰੱਖਣ ਵਾਲੇ ਚੀਨ ਨੇ ਨਵੀਂ ਪਰਮਾਣੂ ਅਤੇ ਹਾਈਪਰਸੌਨਿਕ ਮਿਜ਼ਾਈਲਾਂ ਦਾ ਪ੍ਰਦਰਸ਼ਨ ਕੀਤਾ| ਇਸ ਨੂੰ ਚੀਨ ਦਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ|


