- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੀਨ ਦੇ ਨਾਲ ਵਪਾਰ ਗੱਲਬਾਤ ਚੰਗੀ ਚੱਲ ਰਹੀ ਹੈ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਉਪ-ਪ੍ਰਧਾਨ ਮੰਤਰੀ ਲਿਯੂ ਦੇ ਨਾਲ ਆਪਣੀ ਬੈਠਕ ਤੋਂ ਪਹਿਲਾਂ ਕਿਹਾ ਕਿ ਚੀਨ ਦੇ ਨਾਲ ਵਪਾਰ ਗੱਲਬਾਤ ਚੰਗੀ ਚੱਲ ਰਹੀ ਹੈ। ਇਕ ਉੱਚ ਪੱਧਰੀ ਚੀਨੀ ਵਫਦ ਦੀ ਅਗਵਾਈ ਕਰ ਰਹੇ ਲਿਯੂ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥਾਈਜ਼ਰ ਦੀ ਅਗਵਾਈ ‘ਚ ਟਰੰਪ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀਆਂ ਦੇ ਨਾਲ ਦੋ-ਪੱਖੀ ਵਪਾਰ ‘ਤੇ ਗੱਲਬਾਤ ਕੀਤੀ।ਟਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਚੀਨ ਨਾਲ ਗੱਲਬਾਤ ਦੀ ਇਕ ਪ੍ਰਕਿਰਿਆ ਪੂਰੀ ਕੀਤੀ। ਅਸੀਂ ਬਹੁਤ ਚੰਗਾ ਕਰ ਰਹੇ ਹਾਂ। ਅਸੀਂ ਕੱਲ ਇਕ ਹੋਰ ਬੈਠਕ ਕਰ ਰਹੇ ਹਾਂ। ਮੈਂ ਵਾਈਟ ਹਾਊਸ ‘ਚ ਉਪ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਅਸਲ ‘ਚ ਬਹੁਤ ਚੰਗੀ ਚੱਲ ਰਹੀ ਹੈ। ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਸਾਡੀ ਬਹੁਤ ਚੰਗੀ ਗੱਲਬਾਤ ਹੋਈ। ਫਿਲਹਾਲ ਉਹ ਇਸ ਨੂੰ ਪੂਰਾ ਕਰਨ ‘ਚ ਲੱਗੇ ਹੋਏ ਹਨ ਤੇ ਅਸੀਂ ਉਨ੍ਹਾਂ ਨਾਲ ਕੱਲ ਇਥੇ ਹੀ ਮਿਲਾਂਗੇ। ਇਹ ਬਹੁਤ ਚੰਗੀ ਚੱਲ ਰਹੀ ਹੈ।


