- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੀਨ ਨੇ ਕੀਤੀ ਸੀ ਮਾਈਕਰੋਸੌਫਟ ਐਕਸਚੇਂਜ ਈਮੇਲ ਹੈਕਿੰਗ : ਅਮਰੀਕਾ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਚੀਨ ਤੇ ਈਮੇਲ ਸਰਵਰ ਸਾਫਟਵੇਅਰ ਮਾਈਕ੍ਰੋਸਾਫਟ ਐਕਸਚੇਜ਼ ਹੈਕ ਕਰਨ ਦਾ ਦੋਸ਼ ਲਾਇਆ ਹੈ। ਇਲਜ਼ਾਮ ਹਨ ਕਿ ਇਸ ਸਾਲ ਦੇ ਸ਼ੁਰੂ ਵਿੱਚ ਦੁਨੀਆ ਭਰ ਦੇ ਲੱਖਾਂ ਕੰਪਿਊਟਰਾਂ ਨੂੰ ਹੈਕ ਕੀਤਾ ਗਿਆ ਸੀ। ਬਾਈਡੇਨ ਪ੍ਰਸ਼ਾਸਨ ਅਤੇ ਸਹਿਭਾਗੀ ਦੇਸ਼ਾਂ ਨੇ ਵੀ ਬੀਜਿੰਗ ਤੋਂ ਵਿਆਪਕ ਪੈਮਾਨੇ ਤੇ ਸਾਈਬਰ ਖ਼ਤਰੇ ਦਾ ਖ਼ੁਲਾਸਾ ਕੀਤਾ ਹੈ ਜਿਸ ਵਿੱਚ ਸਰਕਾਰ ਨਾਲ ਜੁੜੇ ਹੈਕਰਾਂ ਵੱਲੋਂ ਰੈਨਸਮਵੇਅਰ ਹਮਲਾ ਸ਼ਾਮਲ ਹੈ ਜਿਸ ਵਿੱਚ ਹੈਕਰਾਂ ਨੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਬਦਲੇ ਵਿੱਚ ਲੱਖਾਂ ਡਾਲਰ ਦੀ ਮੰਗ ਕੀਤੀ ਸੀ।ਇਸ ਦੌਰਾਨ ਨਿਆਂ ਮੰਤਰਾਲਾ ਨੇ 4 ਚੀਨੀ ਨਾਗਰਿਕਾਂ ਖ਼ਿਲਾਫ਼ ਦੋਸ਼ਾਂ ਦਾ ਐਲਾਨ ਕੀਤਾ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਲੋਕ ਹੈਕਿੰਗ ਲਈ ਗ੍ਰਹਿ ਸੁੱਰਖਿਆ ਮੰਤਰਾਲਾ ਨਾਲ ਕੰਮ ਕਰ ਰਹੇ ਸਨ ਜਿਸ ਵਿੱਚ ਕੰਪਨੀਆਂ, ਯੂਨੀਵਰਸਿਟੀਆਂ ਅਤੇ ਸਰਕਾਰੀ ਅਦਾਰਿਆਂ ਸਮੇਤ ਦਰਜਨਾਂ ਕੰਪਿਊਟਰ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਸੁੱਰਖਿਆ ਮੰਤਰਾਲਾ ਨਾਲ ਜੁੜੇ ਹੈਕਰਾਂ ਨੇ ਰੈਨਸਮਵੇਅਰ ਹਮਲਾ ਕੀਤਾ ਜਿਸ ਨਾਲ ਅਮਰੀਕੀ ਸਰਕਾਰ ਹੈਰਾਨ ਅਤੇ ਚਿੰਤਤ ਹੈ।ਯੂਰਪੀ ਯੂਨੀਅਨ ਅਤੇ ਯੂ. ਕੇ. ਨੇ ਵੀ ਚੀਨ ਤੇ ਉਂਗਲ ਚੁੱਕੀ ਹੈ। ਯੂਰਪੀ ਯੂਨੀਅਨ ਨੇ ਕਿਹਾ ਕਿ ਗੰਭੀਰ ਪ੍ਰਭਾਵ ਵਾਲੀਆਂ ਖ਼ਰਾਬ ਸਾਈਬਰ ਗਤੀਵਿਧੀਆਂ ਜੋ ਬਲਾਕ ਦੇ 27 ਮੈਂਬਰ ਦੇਸ਼ਾਂ ਦੇ ਸਰਕਾਰੀ ਅਦਾਰਿਆਂ, ਰਾਜਨੀਤਿਕ ਸੰਗਠਨਾਂ ਅਤੇ ਪ੍ਰਮੁੱਖ ਉਦਯੋਗਾਂ ਨੂੰ ਨਿਸ਼ਾਨਾ ਬਣਾਉਦੀ ਹੈ, ਉਹ ਚੀਨ ਦੇ ਹੈਕਿੰਗ ਸਮੂਹਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ ਨੇ ਕਿਹਾ ਕਿ ਇਨ੍ਹਾਂ ਸਮੂਹਾਂ ਨੇ ਅਮਰੀਕਾ, ਯੂਰਪ ਅਤੇ ਸਮੁੰਦਰੀ ਉਦਯੋਗਾਂ ਅਤੇ ਜਲ ਸੈਨਾ ਦੇ ਰੱਖਿਆ ਠੇਕੇਦਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਨਲੈਂਡ ਦੀ ਸੰਸਦ ਨੂੰ ਵੀ ਇਨ੍ਹਾਂ ਵੱਲੋਂ ਨਿਸ਼ਾਨਾ ਬਣਾਇਆ ਹੈ।ਇਕ ਬਿਆਨ ਵਿੱਚ ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੈਪ ਬੋਰਲ ਨੇ ਕਿਹਾ ਕਿ ਹੈਕਿੰਗ ਬੌਧਿਕ ਜਾਇਦਾਦ ਦੀ ਚੋਰੀ ਅਤੇ ਜਾਸੂਸੀ ਦੇ ਮਕਸਦ ਨਾਲ ਚੀਨੀ ਖੇਤਰ ਤੋਂ ਕੀਤੀ ਗਈ ਸੀ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਮਾਈਕ੍ਰੋਸਾਫਟ ਐਕਸਚੇਂਜ ਦੇ ਸਾਈਬਰ ਹਮਲੇ ਪ੍ਰੇਸ਼ਾਨ ਕਰਨ ਵਾਲੇ ਸਨ ਪਰ ਇਸ ਦਾ ਤਰੀਕਾ ਅਜਿਹਾ ਹੈ ਜਿਸ ਤੋਂ ਉਹ ਜਾਣੂ ਹਨ। ਹਾਲ ਹੀ ਵਿੱਚ ਹੋਏ ਕੁਝ ਰੈਨਸਮਵੇਅਰ ਹਮਲਿਆਂ ਵਿੱਚ ਰੂਸ ਦੇ ਅਪਰਾਧੀ ਗੁੱਟਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਸੀ। ਮਾਈਕ੍ਰੋਸਾਫਟ ਐਕਸਚੇਂਜ ਹੈਕਿੰਗ ਦਾ ਪਤਾ ਪਹਿਲੀ ਵਾਰ ਜਨਵਰੀ ਵਿੱਚ ਲੱਗਾ ਸੀ ਅਤੇ ਨਿੱਜੀ ਖੇਤਰ ਦੇ ਸਮੂਹਾਂ ਨੇ ਇਸ ਲਈ ਚੀਨ ਦੇ ਸਾਈਬਰ ਜਾਸੂਸਾਂ ਨੂੰ ਦੋਸ਼ੀ ਠਹਿਰਾਇਆ ਸੀ।ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ, ਨੈਸ਼ਨਲ ਸਕਿਓਰਿਟੀ ਏਜੰਸੀ ਅਤੇ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਸੁਰੱਖਿਆ ਏਜੰਸੀ ਵੱਲੋਂ ਜਾਰੀ ਇਕ ਸਲਾਹ ਵਿੱਚ ਅਜਿਹੀ ਖ਼ਾਸ ਤਕਨੀਕ ਅਤੇ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨਾਲ ਸਰਕਾਰੀ ਏਜੰਸੀਆਂ ਅਤੇ ਕਾਰੋਬਾਰ ਆਪਣੀ ਰੱਖਿਆ ਕਰ ਸਕਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਮਾਈਕ੍ਰੋਸਾਫਟ ਐਕਸਚੇਂਜ ਹੈਕਿੰਗ ਦੇ ਬਾਰੇ ਪੁੱਛੇ ਜਾਣ ਤੇ ਪਿਛਲੇ ਦਿਨੀਂ ਕਿਹਾ ਸੀ ਕਿ ਚੀਨ ਸਾਈਬਰ ਹਮਲੇ ਅਤੇ ਸਾਈਬਰ ਚੋਰੀ ਦੇ ਹਰ ਤਰੀਕੇ ਦਾ ਸਖ਼ਤ ਵਿਰੋਧ ਕਰਦਾ ਹੈ।


