- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੀਨ ਵਲੋਂ ਭਾਰਤੀ ਸਰਹੱਦ ਨਾਲ ਉਸਾਰੀਆਂ ‘ਭੜਕਾਊ ਕਦਮ’
ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਕਾਨੂੰਨਸਾਜ਼ ਨੇ ਚੀਨ ਵਲੋਂ ਲੱਦਾਖ ਵਿੱਚ ਭਾਰਤੀ ਸਰਹੱਦ ’ਤੇ ਲਗਾਤਾਰ ਕੀਤੀ ਜਾ ਰਹੀ ਉਸਾਰੀ ਦੀਆਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਹ ਰਿਪੋਰਟਾਂ ਸਹੀ ਹਨ ਤਾਂ ਇਹ ਪੇਈਚਿੰਗ ਵਲੋਂ ਚੁੱਕਿਆ ਜਾ ਰਿਹਾ ‘ਭੜਕਾਊ ਕਦਮ’ ਹੈ ਅਤੇ ਇਹ ਦੱਖਣੀ ਚੀਨ ਸਾਗਰ ਵਿੱਚ (ਚੀਨ) ਦੇ ਵਿਹਾਰ ਨਾਲ ਮੇਲ ਖਾਂਦਾ ਹੈ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨੇੜੇ ਮਈ ਤੋਂ ਭਾਰਤ ਅਤੇ ਚੀਨ ਵਿਚਾਲੇ ਫੌਜੀ ਟਕਰਾਅ ਬਣਿਆ ਹੋਇਆ ਹੈ। ਦੋਵਾਂ ਮੁਲਕਾਂ ਦੀਆਂ ਵੱਡੀ ਗਿਣਤੀ ਫੌਜਾਂ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹਨ। ਟਕਰਾਅ ਦੇ ਹੱਲ ਲਈ ਦੋਵਾਂ ਵਿਚਾਲੇ ਕਈ ਗੇੜਾਂ ਵਿੱਚ ਹੋਈ ਵਾਰਤਾ ਦੇ ਕੋਈ ਠੋਸ ਸਿੱਟੇ ਨਹੀਂ ਨਿਕਲੇ ਹਨ। ਡੈਮੋਕ੍ਰੇਟਿਕ ਕਾਨੂੰਨਸਾਜ਼ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਜੇਕਰ ਇਹ ਸਹੀ ਹਨ, ਤਾਂ ਇਹ ਚੀਨੀ ਫੌਜ ਵਲੋਂ ਜ਼ਮੀਨੀ ਪੱਧਰ ’ਤੇ ਤੱਥਾਂ ਨੂੰ ਬਦਲਣ ਲਈ ਕੀਤੀ ਇੱਕ ਹੋਰ ਭੜਕਾਊ ਕਾਰਵਾਈ ਹੋਵੇਗੀ।’’ ਅਮਰੀਕੀ ਸਦਨ ਦੀ ਖ਼ੁਫ਼ੀਆ ਵਿੰਗ ਬਾਰੇ ਸਥਾਈ ਚੋਣ ਕਮੇਟੀ ਵਿੱਚ ਸ਼ਾਮਲ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਇਹ ਉਸ ਦੇ ਦੱਖਣੀ ਚੀਨ ਸਾਗਰ ਵਿੱਚ ਵਿਹਾਰ ਨਾਲ ਵੀ ਮੇਲ ਖਾਂਦਾ ਹੈ, ਜਿੱਥੇ ਉਹ ਟਾਪੂ ਬਣਾਉਂਦੇ ਹਨ, ਜਿੱਥੇ ਉਹ ਤੱਥਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ।


