ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਅੰਗਹੀਣਾਂ ਦੇ ਮੁੱਦਿਆਂ ਨੂੰ ਥਾਂ ਨਾ ਦੇਣ ਤੋਂ ਅੰਗਹੀਣ ਔਖੇ

ਚੰਡੀਗੜ੍ਹ –  ਪਰਸਨਜ ਵਿੱਦ ਡਿਸਏਬਲਟੀਜ ਐਸੋਸੀਏਸ਼ਨ ਚੰਡੀਗੜ੍ਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਅੰਗਹੀਣ ਵਿਅਕਤੀਆਂ ਨੇ ਇਕੱਠੇ ਹੋ ਕੇ ਰੋਸ ਜਾਹਿਰ ਕੀਤਾ ਕਿ ਪਾਰਲੀਮੈਟ ਚੋਣਾਂ ਲੜ ਰਹੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਥੇ ਆਪਣੀ ਚੋਣ ਮੈਨੀਫੈਸਟੋ ਵਿੱਚ ਜਨਤਾ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੇ ਹਨ ਉਥੇ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਕੋਈ ਜਿਕਰ ਤੱਕ ਨਹੀਂ ਕਰਦੇ| ਅੰਗਹੀਣ ਵਿਅਕਤੀਆਂ ਨੇ ਇਥੇ ਕਮਿਉਨਿਟੀ ਸੈਂਟਰ ਸੈਕਟਰ 15 ਵਿਖੇ ਚੇਅਰਮੈਨ ਮਨਜੀਤ ਸਿੰਘ ਸਾਬਕਾ ਆਈ.ਏ.ਐਸ., ਪ੍ਰਧਾਨ ਦਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਮੀਟਿੰਗ ਕੀਤੀ| ਇਸ ਮੌਕੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਆਗੂ ਪਰਮਿਲਾ ਸ਼ਸ਼ੀ ਮਾਹਨਾ ਮੁੱਖ ਮਹਿਮਾਨ ਅਤੇਡਿਸਏਬਲਡ ਪਰਸਨਜ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ (ਸਟੇਟ ਅਵਾਰਡੀ) ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਦਵਿੰਦਰ ਸਿੰਘ ਸੈਣੀ ਜਨਰਲ ਸਕੱਤਰ ਧਰਮਪਾਲ ਰਾਣਾ ਨੇ ਅੰਗਹੀਣ ਵਿਅਕਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਉਨ੍ਹਾਂ ਵੱਲੋਂ ਇਹ ਸਹੂਲਤਾਂ ਹਰ ਇੱਕ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਣਨਾ ਪਾਇਆ| ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਅਕਤੀ ਜੋ ਖੁਦ ਠੀਕ ਠਾਕ ਹਨ ਅਤੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ ਅੰਗਹੀਣਾਂ ਦੇ ਕੇਸਾਂ ਵਿੱਚ ਅਟਕਲਾਂ ਖੜੀਆਂ ਕਰਦੇ ਹਨ ਜਿਨ੍ਹਾਂ ਨੂੰ ਅੜੇ ਹੱਥੀਂ ਲਿਆ ਜਾਵੇਗਾ| ਉਨ੍ਹਾਂ ਕਿਹਾ ਕਿ ਅੰਗਹੀਣ ਵਿਅਕਤੀਆਂ ਦਾ ਇੱਕ ਵੱਡਾ ਵੋਟ ਬੈਂਕ ਹੈ ਅਤੇ ਹਰ ਇੱਕ ਅੰਗਹੀਣ ਵਿਅਕਤੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦਾ ਹੈ ਪ੍ਰੰਤੂ ਅਫਸੋਸ ਦੀ ਗੱਲ ਹੈ ਅੰਗਹੀਣ ਵਿਅਕਤੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਿਸੇ ਵੀ ਸਿਆਸੀ ਆਗੂ ਵੱਲੋਂ ਕੋਈ ਜਿਕਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕੋਈ ਵਿਸ਼ੇਸ਼ ਕਦਮ ਚੁੱਕਿਆ ਜਾਂਦਾ ਹੈ| ਇਸ ਮੌਕੇ ਟਹਿਲ ਸਿੰਘ, ਪਰਵਿੰਦਰ ਸਿੰਘ, ਪ੍ਰੇਮ ਸਾਗਰ, ਭੁਪਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ ਬੱਬੀ, ਮੁਨੀਸ਼ ਕੁਮਾਰ, ਗੁੱਰਰਾਜ ਸਿੰਘ ਆਦਿ ਆਗੂ ਵੀ ਹਾਜਿਰ ਸਨ|

VIA PUNJAB