- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਸ਼ਤਰੀ ਮਾਡਲ ਸਕੂਲ ਵਿੱਚ ਵਿਦਿਆਰਥੀਆ ਨੂੰ ਵੋਟਾਂ ਪਾਉਣ ਬਾਰੇ ਜਾਣਕਾਰੀ ਦੇਣ ਲਈ ਵੱਖ ਵੱਖ ਹਾਊਸਾਂ ਦੀਆਂ ਚੋਣਾ ਕਰਵਾਈਆਂ
ਐਸ ਏ ਐਸ ਨਗਰ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਦੇ ਸਾਰੇ ਬੱਚਿਆਂ ਨੂੰ ਵੋਟਾਂ ਦੀ ਮੱਹਤਤਾ ਦੱਸਦੇ ਹੇਏ ਸਕੂਲ ਵਿਖੇ ਪੋਲਿੰਗ ਬੂਥ ਬਣਾ ਕੇ ਵਿਦਿਆਰਥੀਆਂ ਨੇ ਆਪਣੇ-ਆਪਣੇ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਨੂੰ ਚੁਣਨ ਲਈ ਵੋਟਾਂ ਪਾਈਆਂ| ਮਤਦਾਨ ਕਰਨ ਦਾ ਹੱਕ ਭਾਵੇਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੁੰਦਾ ਹੈ, ਪਰ ਇਸ ਗਤੀਵਿਧੀ ਦਾ ਮੰਤਵ ਵਿਦਿਆਰਥੀਆਂ ਨੂੰ ਪ੍ਰਯੋਗੀ ਗਤੀਵਿਧੀ ਨਾਲ ਜਾਣੂ ਕਰਵਾਉਣਾ ਸੀ|ਵਿਦਿਆਰਥੀ ਇਸ ਦਿਨ ਲਈ ਦੋ ਹਫਤੇ ਤੋਂ ਤਿਆਰੀਆਂ ਕਰ ਰਹੇ ਸਨ| ਵਿਦਿਆਰਥੀਆਂ ਵਿੱਚ ਮਤਦਾਨ ਲਈ ਬੜਾ ਉਤਸ਼ਾਹ ਵੀ ਵੇਖਣ ਨੂੰ ਮਿਲਿਆ| ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ (1. ਟੈਗੋਰ ਹਾਊਸ 2. ਆਜ਼ਾਦ ਹਾਊਸ 3. ਸ਼ਾਸਤਰੀ ਹਾਊਸ ਅਤੇ 4. ਕਲਾਮ ਹਾਊਸ) ਵਿੱਚ ਵੰਡਿਆ ਗਿਆ ਹੈ| ਜਿਸ ਰਾਹੀਂ ਉਹ ਖੇਡਾਂ/ ਨਾਟਕ/ ਕਵਿਤਾਵਾਂ/ ਨਾਚ/ਭਾਸ਼ਣ/ ਪੋਸਟਰ ਮੁਕਾਬਲੇ ਅਤੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਵਿੱਚ ਵਾਰੀ-ਵਾਰੀ ਡਿਊਟੀਆਂ ਦਿੰਦੇ ਹਨ| ਚਾਰੋਂ ਹਾਊਸ ਦੇ ਵਿਦਿਆਰਥੀਆਂ ਨੇ ਆਪਣੇ-ਆਪਣੇ ਹਾਊਸ ਵਿੱਚ ਪੰਜ-ਪੰਜ ਬੱਚੇ ਉਮੀਦਵਾਰ ਵਜੋਂ ਚੁਣੇ, ਜਿਨ੍ਹਾਂ ਨੇ ਆਪਣੇ-ਆਪਣੇ ਵੱਖ-ਵੱਖ ਚੋਣ ਨਿਸ਼ਾਨ ਵੀ ਚੁਣੇ| ਵਿਦਿਆਰਥੀਆਂ ਨੇ ਵੱਖ-ਵੱਖ ਢੰਗ ਨਾਲ ਚੋਣ ਪ੍ਰਚਾਰ ਰਾਹੀਂ ਬਾਕੀ ਵਿਦਿਆਰਥੀਆਂ ਨੂੰ ਆਪਣੇ ਚੋਣ ਨਿਸ਼ਾਨ ਤੇ ਵੋਟ ਪਾਉਣ ਲਈ ਸੰਬੋਧਿਤ ਕੀਤਾ ਅਤੇ ਆਪਣੇ-ਆਪਣੇ ਵਿਚਾਰ ਵਿੱਚ ਸਕੂਲ ਤੇ ਸਮਾਜ ਪ੍ਰਤੀ ਚੰਗੇ ਕੰਮ ਕਰਨ ਦੀ ਵੀ ਜਾਣਕਾਰੀ ਦਿੱਤੀ| ਹਰ ਜਮਾਤ ਦੇ ਵਿਦਿਆਰਥੀਆਂ ਨੇ ਬੈਲਟ ਪੇਪਰ ਤੇ ਆਪਣੇ ਦੁਆਰਾ ਚੁਣੇ ਉਮੀਦਵਾਰ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਵੋਟ ਬੈਲਟ ਬੋਕਸ ਵਿੱਚ ਪਾਈ| ਉਹਨਾਂ ਦੀ ਉਂਗਲੀ ਤੇ ਚੋਣ ਨਿਸ਼ਾਨ ਦੀ ਸਿਆਹੀ ਵੀ ਲਗਾਈ ਗਈ| ਸਮਾਜਿਕ ਸਿੱਖਿਆ ਦੇ ਸੀਨੀਅਰ ਅਧਿਆਪਕ ਇਸ ਸੰਬੰਧੀ ਸਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਨਾਲ ਨਾਲ ਦਿੰਦੇ ਰਹੇ ਕਿ ਸਾਨੂੰ ਹਰ ਪੱਖੋਂ ਸੋਚ ਸਮਝ ਕੇ ਆਪਣੇ ਮਤਦਾਨ ਦੀ ਵਰਤੋਂ ਕਰਨੀ ਚਾਹੀਦੀ ਹੈ| ਸਕੂਲ ਦੀ ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਬਹੁਤ ਵੱਡਾ ਇੱਕ ਅਨੁਭਵ ਹਾਸਿਲ ਕੀਤਾ| ਜਿਸ ਨੂੰ ਉਹਨਾਂ ਨੇ 18 ਸਾਲ ਦੀ ਉਮਰ ਤੋਂ ਬਾਅਦ ਹਾਸਿਲ ਕਰਨਾ ਸੀ| ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਆਰ. ਬਾਲਾ ਨੇ ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਪੱਖੋਂ ਜਾਣਕਾਰੀ ਦਿੱਤੀ| ਉਹਨਾਂ ਕਿਹਾ, ਅਜੇ ਤੁਸੀਂ ਉਮਰ ਵਿੱਚ ਛੋਟੇ ਹੋ ਪਰ ਇਹ ਮਤਦਾਨ ਦਾ ਹੱਕ ਸਾਡਾ ਸਾਰਿਆਂ ਦਾ ਹੁੰਦਾ ਹੈ| ਇਸ ਦੀ ਸਾਨੂੰ ਸਮਾਜ ਦੇ ਕਲਿਆਣ ਲਈ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ ਅਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਉਣ ਵਾਲੀ 19 ਮਈ 2019 ਨੂੰ ਆਪਣੇ ਘਰ ਦੇ ਸਾਰੇ ਵੱਡੇ ਮੈਂਬਰਾਂ ਨੂੰ ਵੋਟ ਪਾਉਣ ਵਾਸਤੇ ਜਰੂਰ ਕਹਿਣ|


