ਚੋਰ ਗਿਰੋਹ ਦੇ 2 ਮੈਂਬਰ ਕਾਬੂ-ਚੋਰੀ ਦੀਆਂ 2 ਕਾਰਾਂ ਬਰਾਮਦ

ਲੁਧਿਆਣਾ – ਘੁਮਾਰਮੰਡੀ ਚੌਕੀਂ ਦੀ ਪੁਲਸ ਪਾਰਟੀ ਨੇ ਫਿਰੋਜ਼ਪੁਰ ਜੇਲ ਚ ਪ੍ਰੋਡੇਕਸ਼ਨ ਵਾਰੰਟ ਤੇ ਲਿਆਂਦੇ ਦੋਸ਼ੀ ਕੋਲੋ ਪੁਛਗਿਛ ਤੋਂ ਬਾਅਦ ਉਸ ਦੇ ਸਾਥੀ ਨੂੰ ਕਾਬੂ ਕਰਕੇ ਦੋਨਾਂ ਦੀ ਨਿਸ਼ਾਨਦੇਹੀ ਤੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਚੋਰੀ ਦੀ 2 ਕਾਰਾ ਬਰਾਮਦ ਕੀਤੀਆਂ ਹਨ। ਏ ਸੀ ਪੀ ਸਿਵਲ ਲਾਇਨ ਮਨਦੀਪ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਦੇ ਘੁਮਾਰਮੰਡੀ ਚੌਕੀਂ ਮੁਖੀ ਜਸਕਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਨੇ ਪਿਛਲੇ ਦਿਨੀ ਕਾਰ ਚੋਰੀ ਦੇ ਸੰਬੰਧ ਵਿਚ ਫਿਰੋਜ਼ਪੁਰ ਦੇ ਹਰਸਹਾਏ ,ਗੋਬਿੰਦ ਸਿੰਘ ਬਸਤੀ ਨਿਵਾਸੀ ਰਮਨ ਕੁਮਾਰ ਨੂੰ ਫਿਰੋਜ਼ਪੁਰ ਜੇਲ ਵਿਚੋਂ ਪ੍ਰੋਡੇਕਸ਼ਨ ਵਾਰੰਟ ਤੇ ਲਿਆਂਦਾ ਸੀ ਜਦੋਂ ਦੋਸ਼ੀ ਕੋਲੋ ਓਹਨਾ ਨੇ ਸਖਤੀ ਨਾਲ ਪੁਛਗਿਛ ਕੀਤੀ ਤਾਂ ਦੋਸ਼ੀ ਨੇ 3 ਕਾਰਾ ਚੋਰੀ ਦੀ ਵਾਰਦਾਤਾਂ ਕਬੂਲਿਆ ਪੁਲਸ ਨੇ ਰਮਨ ਦੀ ਨਿਸ਼ਾਨ ਦੇਹੀ ਤੇ ਉਸ ਦੇ ਸਾਥੀ ਭੁਪਿੰਦਰ ਸਿੰਘ ਨੂੰ ਫਾਜ਼ਿਲਕਾ ਚ ਰੇਡ ਕਰਕੇ ਕਾਬੂ ਕੀਤਾ ਜਦੋ ਪੁਲਸ ਪਾਰਟੀ ਨੇ ਦੋਸ਼ੀਆਂ ਕੋਲੋ ਹੋਰ ਪੁਛਗਿਛ ਕੀਤੀ ਤਾਂ ਦੋਸ਼ੀਆਂ ਨੇ ਚੋਰੀ ਕੀਤੀਆਂ ਦੋ ਕਾਰਾ ਓਹਨਾ ਦੇ ਕਬਜ਼ੇ ਹੋਣੀਆਂ ਕਬੂਲਿਆ ਪੁਲਸ ਨੇ ਦੋਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਦੋਸ਼ੀਆਂ ਦੇ ਕਬਜ਼ੇ ਚੋ ਚੋਰੀ ਦੀਆ 2 ਕਾਰਾ ਬਰਾਮਦ ਕਰ ਲਈਆਂ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁਛਗਿਛ ਕੀਤੀ ਜਾ ਰਹੀ ਹੈ।

VIA PUNJAB