- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੋਰ ਗਿਰੋਹ ਦੇ 2 ਮੈਂਬਰ ਕਾਬੂ-ਦੋਸ਼ੀਆਂ ਕੋਲੋ 5 ਕਿੱਲੋ ਪਿੱਤਲ-ਚੋਰੀ ਦੇ 4 ਵਾਹਨ ਬਰਾਮਦ
ਲੁਧਿਆਣਾ – ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਈਸ਼ਵਰ ਕਲੋਨੀ ਚੌਕੀ ਦੀ ਪੁਲਸ ਪਾਰਟੀ ਨੇ ਰਾਮਗੜ੍ਹ ਚੌਕ ਕੋਲ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਚੋਰ ਗਿਰੋਹ ਦੇ 2 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਚੋਰੀ ਕੀਤਾ 5 ਕਿਲੋ ਪਿੱਤਲ 1 ਆਟੋ ਪਿਆਗੋ 1 ਰਿਕਸ਼ਾ ,2 ਮੋਟਰਸਾਈਕਲ ਬਰਾਮਦ ਕੀਤੇ ਹਨ। ਏ ਡੀ ਸੀ ਪੀ 4 ਅਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਸੀ ਪੀ ਵੇਹਭਵ ਸਹਿਗਲ ਅਤੇ ਥਾਣਾ ਫੋਕਲ ਪੁਆਇੰਟ ਮੁਖੀ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਾਲੇ ਈਸ਼ਵਰ ਕਲੋਨੀ ਚੌਕੀ ਮੁਖੀ ਸੁਰਜੀਤ ਸਿੰਘ ਸੈਣੀ ਨੂੰ ਗੁਪਤ ਸੂਚਨਾ ਮਿਲੀ ਕਿ ਚੋਰ ਗਿਰੋਹ ਦੇ ਮੈਂਬਰ ਪਿੰਡ ਗੋਬਿੰਦਗੜ੍ਹ ਤੋ ਕੁਹਾੜੇ ਨੂੰ ਆ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਰਾਮਗੜ੍ਹ ਚੌਕ ਚ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਚੋਰ ਗਿਰੋਹ ਦੇ 2 ਮੈਂਬਰਾ ਨੂੰ ਚੋਰੀ ਕੀਤੇ 5 ਕਿਲੋ ਪਿੱਤਲ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪਿੰਡ ਗੋਬਿੰਦਗੜ੍ਹ ਨਿਵਾਸੀ ਹਰਦੀਪ ਸਿੰਘ ਉਰਫ ਰਾਹੁਲ , ਨਿਚੀ ਮੰਗਲੀ ਨਿਵਾਸੀ ਮੋਹਿਤ ਕੁਮਾਰ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਕੋਲੋ ਪੁੱਛਗਿੱਛ ਦੌਰਾਨ ਓਹਨਾ ਦੀ ਨਿਸ਼ਾਨਦੇਹੀ ਤੇ ਉਹਨਾਂ ਦੇ ਕਬਜ਼ੇ ਵਿਚੋਂ ਚੋਰੀ ਦਾ ਇਕ ਰਿਕਸ਼ਾ ਇਕ ਆਟੋ 2 ਮੋਟਰਸਾਈਕਲ ਹੋਰ ਬਰਾਮਦ ਕਰ ਲਏ ਪੁਲਸ ਨੇ ਦੋਸ਼ੀਆਂ ਨੂੰ ਅੱਜ ਕੋਰਟ ਪੇਸ਼ ਕਰਕੇ ਉਹਨਾਂ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


