ਪੰਜਾਬ ਪੁਲਿਸ ਨੂੰ ਮਿਲਿਆ ਡਿਜ਼ੀਟਲ ਅਪਰਾਧਿਕ ਖੁਫ਼ੀਆ ਗੱਜ਼ਟ ਤੇ ਐਸਸੀਆਰਬੀ ਰਿਪੋਰਟਾਂ ਦੀ ਤਿਆਰੀ ਲਈ ਸੀਸੀਟੀਐਨਐਸ ਦਾ ਬਿਹਤਰ ਪੁਰਸਕਾਰ

ਡੀ.ਜੀ.ਪੀ. ਅਰੋੜਾ ਨੇ ਪੰਜਾਬ ਪੁਲਿਸ ਨੂੰ ਵਧਾਈ ਦਿੰਦਿਆਂ ਪੁਲਿਸ ਲਈ ਇਕ ਮਣਮੱਤੀ ਪ੍ਰਾਪਤੀ ਦੱਸਿਆ

ਚੰਡੀਗੜ੍ਹ – ਪੰਜਾਬ ਪੁਲਿਸ ਨੇ ਪੂਰੇ ਦੇਸ਼ ਵਿੱਚੋਂ ਡਿਜੀਟਲ ਕ੍ਰਿਮਿਨਲ ਇੰਟੈਲੀਜੈਂਸ ਗੱਜ਼ਟ ਅਤੇ ਰਾਜ ਅਪਰਾਧ ਰਿਕਾਰਡ ਬਿਊਰੋ (ਐਸਸੀਆਰਬੀ) ਦੀਆਂ ਰਿਪੋਰਟਾਂ ਦੀ ਤਿਆਰੀ ਲਈ ਅਪਰਾਧ ਅਤੇ ਕ੍ਰਿਮੀਨਲ ਟਰੈਕਿੰਗ ਨੈਟਵਰਕ ਅਤੇ ਸਿਸਟਮ (ਸੀਸੀਟੀਐਨਐਸ) ਦਾ ਬਿਹਤਰ ਪੁਰਸਕਾਰ ਪ੍ਰਾਪਤ ਕੀਤਾ ਹੈ। ਡੀ.ਜੀ.ਪੀ ਆਈਟੀ ਤੇ ਟੀ. ਸ੍ਰੀ ਵੀ.ਕੇ ਭਾਵੜਾ ਨੇ ਇਹ ਪੁਰਸਕਾਰ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ, ਡਾਇਰੈਕਟਰ ਖੁਫ਼ੀਆ ਬਿਊਰੋ ਰਾਜੀਵ ਜੈਨ, ਡਾਇਰੈਕਟਰ ਐਨਸੀਆਰਬੀ ਈਸ਼ ਕੁਮਾਰ ਅਤੇ ਕੇਂਦਰੀ ਸੰਯੁਕਤ ਸਕੱਤਰ ਪੁਨੀਆ ਸ੍ਰੀਵਾਸਤਵ ਤੋਂ ਨਵੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਪ੍ਰਾਪਤ ਕੀਤਾ। ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਮੁੱਚੀ ਪੁਲਿਸ ਖਾਸ ਕਰ ਆਈਟੀ ਤੇ ਟੀ. ਵਿੰਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਜਿਸ ਨਾਲ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਸ੍ਰੀ ਭਾਵੜਾ ਨੇ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਪੰਜਾਬ ਵਿੱਚ ਸੀ.ਸੀ.ਟੀ.ਐੱਨ.ਐੱਸ. ਪ੍ਰਣਾਲੀ ਬਿਹਤਰ ਢੰਗ ਨਾਲ ਲਾਗੂ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਿਅਕਤੀਗਤ ਪੁਰਸਕਾਰ ਵੀ ਮਿਲਿਆ ਹੈ। ਇਸੇ ਤਰਾਂ ਇੰਚਾਰਜ, ਰੇਂਜ ਸਿਖਲਾਈ ਸਕੂਲ ਬਠਿੰਡਾ, ਇੰਸਪੈਕਟਰ ਮੇਜਰ ਸਿੰਘ, ਸਿਸਟਮ ਪ੍ਰਬੰਧਕ ਸੰਗਰੂਰ, ਸਿਪਾਹੀ ਭੁਪਿੰਦਰ ਸਿੰਘ ਅਤੇ ਸਟੇਟ ਪ੍ਰੋਜੈਕਟ ਮਾਨੀਟਰਿੰਗ ਯੂਨਿਟ ਆਈਟੀ ਐਂਡ ਟੀ, ਸਿਪਾਹੀ ਗੁਰਪ੍ਰੀਤ ਸਿੰਘ ਨੂੰ ਵੀ ਇਸ ਪ੍ਰਾਜੈਕਟ ਲਈ ਯੋਗਦਾਨ ਪਾਉਣ ਬਦਲੇ ਸਨਮਾਨਿਤ ਕੀਤਾ ਗਿਆ ਹੈ।

VIA PUNJAB