- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਦੌੜਾਂ ਨਹੀਂ ਬਣ ਰਹੀਆਂ ਸਨ : ਧਵਨ
ਦੁਬਈ – ਹਾਂਗਕਾਂਗ ਦੇ ਖਿਲਾਫ ਏਸ਼ੀਆ ਕੱਪ 2018 ਦੇ ਪਹਿਲੇ ਮੈਚ ‘ਚ ਸੈਂਕੜੇ ਤੋਂ ਪਹਿਲਾਂ ਸ਼ਿਖਰ ਧਵਨ ਦੌੜਾਂ ਬਣਾਉਣ ਲਈ ਜੂਝ ਰਹੇ ਸਨ ਪਰ ਭਾਰਤ ਦੇ ਇਸ ਸਲਾਮੀ ਬੱਲੇਬਾਜ਼ ਨੇ ਦਾਅਵਾ ਕੀਤਾ ਕਿ ਉਹ ਕਦੀ ਖਰਾਬ ਫਾਰਮ ‘ਚ ਨਹੀਂ ਸਨ। ਧਵਨ ਨੇ ਹਾਂਗਕਾਂਗ ਦੇ ਖਿਲਾਫ ਮੰਗਲਵਾਰ ਨੂੰ 127 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ 26 ਦੌੜਾਂ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ। ਇਸ ਸਲਾਮੀ ਬੱਲੇਬਾਜ਼ ਨੇ 14ਵਾਂ ਇਕ ਰੋਜ਼ਾ ਸੈਂਕੜਾ ਜੜਨ ਦੇ ਬਾਅਦ ਕਿਹਾ, ”ਇਹ ਫਾਰਮ ਦਾ ਸਵਾਲ ਨਹੀਂ ਹੈ, ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਦੌੜਾਂ ਨਹੀਂ ਬਣਾ ਸਕਿਆ ਸੀ। ਦੌੜਾਂ ਵੀ ਬਣਾਉਣਾ ਸ਼ਾਨਦਾਰ ਹੈ।” ਇੰਗਲੈਂਡ ‘ਚ ਟੈਸਟ ਲੜੀ ਦੀਆਂ ਅੱਠ ਪਾਰੀਆਂ ‘ਚ ਧਵਨ ਇਕ ਵੀ ਅਰਧ ਸੈਂਕੜਾ ਨਹੀਂ ਜੜ ਸਕੇ। ਹਾਲ ਹੀ ‘ਚ ਇਕ ਰੋਜ਼ਾ ਕੌਮਾਂਤਰੀ ਮੈਚਾਂ ‘ਚ ਉਹ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ‘ਚ ਬਦਲਣ ‘ਚ ਅਸਫਲ ਰਹੇ। ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ ‘ਚ ਸ਼ਾਮਲ ਭਾਰਤ ਲਈ ਹਾਂਗਕਾਂਗ ‘ਤੇ ਪਹਿਲੇ ਮੈਚ ‘ਚ ਜਿੱਤ ਆਸਾਨ ਨਹੀਂ ਸੀ ਅਤੇ ਇਕ ਵਾਰ ਫਿਰ ਟੀਮ ਇੰਡੀਆ ਦੇ ਕਮਜ਼ੋਰ ਮੱਧ ਕ੍ਰਮ ਨੂੰ ਲੈ ਸਵਾਲ ਉਠਣ ਲੱਗੇ ਹਨ ਜਿਸ ਨਾਲ ਇੰਗਲੈਂਡ ਦੌਰੇ ‘ਤੇ ਜੂਝਣਾ ਪਿਆ ਸੀ। ਧਵਨ ਨੇ ਹਾਲਾਂਕਿ ਟੀਮ ਦੇ ਆਪਣੇ ਸਾਥੀਆਂ ਦਾ ਬਚਾਅ ਕਰਦੇ ਹੋਏ ਕਿਹਾ, ”ਪਿਛਲੇ ਚਾਰ ਸਾਲਾਂ ‘ਚ ਅਸੀਂ ਇੰਨੀਆਂ ਸੀਰੀਜ਼ ਜਿੱਤੀਆਂ ਹਨ ਅਤੇ ਕੁਝ ਗੁਆਈਆਂ ਵੀ ਹਨ। ਅਸੀਂ ਇਨਸਾਨ ਹਾਂ। ਚਿੰਤਾ ਇੰਨੀ ਵੀ ਨਹੀਂ ਹੋਣੀ ਚਾਹੀਦੀ ਹੈ ਕਿ ਚੰਗੇ ਨਤੀਜਿਆਂ ਨੂੰ ਭੁਲਾ ਦਿੱਤਾ ਜਾਵੇ।” ਕੁਝ ਅਸਫਲਤਾਵਾਂ ਸਾਰੀਆਂ ਜਿੱਤ ‘ਤੇ ਹਾਵੀ ਨਹੀਂ ਹੋਣੀਆਂ ਚਾਹੀਦੀਆਂ ਹਨ।


