- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਵਾਲੇ ਦੋ ਦੋਸ਼ੀ 220 ਪੇਟੀਆਂ ਸ਼ਰਾਬ ਸਮੇਤ ਕਾਬੂ
ਖੰਨਾ – ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਹਰਸਿਮਰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਅਵਤਾਰ ਅਲੀ ਸਮੇਤ ਪੁਲਿਸ ਪਾਰਟੀ ਵਲੋ ਸੂਆ ਪੁਲੀ ਬੋਂਦਲੀ ਸਮਰਾਲਾ ਪਾਸ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੰਡੀਗੜ ਸਾਈਡ ਤੋਂ ਇਕ ਬਲੈਰੋ ਜੀਪ ਨੰਬਰ ਆਰ.ਜੇ-32-ਜੀ.ਸੀ-0165 ਆਈ, ਜਿਸਨੂੰ ਸ਼ਕ ਦੇ ਅਧਾਰ ‘ਤੇ ਰੋਕ ਕੇ ਚੈਕ ਕੀਤਾ।ਉਕਤ ਜੀਪ ਨੂੰ ਅਮਿਤ ਕੁਮਾਰ ਪੁਤਰ ਦੁਖੀ ਵਾਸੀ ਘਮੰਡਪੁਰਾ ਥਾਣਾ ਤਰਫਗੰਜ਼ (ਯੂ.ਪੀ) ਹਾਲ ਵਾਸੀ ਗਲੀ ਨੰਬਰ 2, ਨੇੜੇ ਪ੍ਰਤਾਪ ਚੌਂਕ, ਬੈਕਸਾਈਡ ਸੰਗੀਤ ਸਿਨੇਮਾ ਲੁਧਿਆਣਾ ਚਲਾ ਰਿਹਾ ਸੀ ਅਤੇ ਉਸਦੀ ਨਾਲ ਵਾਲੀ ਸੀਟ ਉਤੇ ਸੰਤੋਸ਼ ਕੁਮਾਰ ਪੁਤਰ ਮਾਤਾ ਪ੍ਰਸ਼ਾਦ ਵਾਸੀ ਬੇਗਮਪੁਰਾ ਬਜਾਰ ਜ਼ਿਲ੍ਹਾ ਗੌਂਡਾ (ਯੂ.ਪੀ) ਹਾਲ ਵਾਸੀ ਗਲੀ ਨੰਬਰ 2, ਨੇੜੇ ਪ੍ਰਤਾਪ ਚੌਂਕ, ਬੈਕਸਾਈਡ ਸੰਗੀਤ ਸਿਨੇਮਾ ਲੁਧਿਆਣਾ ਬੈਠਾ ਸੀ। ਉਕਤ ਜੀਪ ਦੀ ਤਲਾਸ਼ੀ ਲੈਣ ਪਰ ਜੀਪ ਵਿਚੋਂ 220 ਪੇਟੀਆ ਨਜਾਇਜ ਸ਼ਰਾਬ (ਫਾਰ ਸੇਲ ਇਨ ਚੰਡੀਗੜ) ਬ੍ਰਾਮਦ ਹੋਈਆ।ਉਕਤ ਵਿਅਕਤੀ ਇਹ ਸ਼ਰਾਬ ਚੰਡੀਗੜ ਤੋਂ ਸਸਤੇ ਭਾਅ ‘ਤੇ ਖਰੀਦ ਕੇ ਲੁਧਿਆਣਾ ਵਿਖੇ ਮਹਿੰਗੇ ਭਾਅ ‘ਤੇ ਵੇਚਦੇ ਸਨ। ਦੋਸ਼ੀਆ ਦੇ ਖਿਲਾਫ ਆਬਕਾਰੀ ਐਕਟ ਅਧੀਨ ਮੁਕਦਮਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ।


