- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਛੁਰਾ ਮਾਰਨ ਦੇ ਦੋਸ਼ ‘ਤੇ ਅਮਰੀਕਾ ਨੇ ਤੁਰਕੀ ਨੂੰ ਦਿੱਤਾ ਕਰਾਰਾ ਜਵਾਬ
ਵਾਸ਼ਿੰਗਟਨ – ਤੁਰਕੀ ਦੀ ਕਰੰਸੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਤੋਂ ਬਾਅਦ ਵ੍ਹਾਈਟ ਹਾਊਸ ਨੇ ਆਖਿਆ ਹੈ ਕਿ ਉਹ ਤੁਰਕੀ ਦੇ ਆਰਥਿਕ ਹਾਲਾਤਾਂ ‘ਤੇ ਨਜ਼ਰਾਂ ਟੀਕਾਈਆਂ ਹੋਈਆਂ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਹੈ ਕਿ ਤੁਰਕੀ ‘ਚ ਆਰਥਿਕ ਸੰਕਟ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਹਨ। ਅਮਰੀਕਾ ਨੇ ਤੁਰਕੀ ਨਾਲ ਹੋਣ ਵਾਲੇ ਐਲੂਮੀਨੀਅਮ ਅਤੇ ਸਟੀਲ ਉਤਪਾਦਾਂ ਦੀ ਦਰਾਮਦ ‘ਤੇ ਸ਼ੁਲਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੈਚੇਪ ਤਇੱਪ ਐਦਰੋਗਨ ਨੇ ਅਮਰੀਕਾ ‘ਤੇ ਤੁਰਕੀ ਦੀ ਪਿੱਠ ‘ਚ ਛੁਰਾ ਮਾਰਨ ਦਾ ਦੋਸ਼ ਲਾਇਆ ਸੀ।ਉਨ੍ਹਾਂ ਆਖਿਆ ਕਿ ਇਕ ਪਾਸੇ ਤੁਸੀਂ ਸਾਡੇ ਕੂਟਨੀਤਕ ਸਹਿਯੋਗੀ ਹੋਣ ਦਾ ਦਾਅਵਾ ਕਰਦੇ ਹਨ, ਦੂਜੇ ਪਾਸੇ ਸਾਡੇ ‘ਤੇ ਹਮਲਾ ਕਰਨ ਜਾ ਰਹੇ ਹਨ। ਇਹ ਨਾ-ਮੰਨਣਯੋਗ ਹੈ। ਅਸੀਂ ਅਫਗਾਨਿਸਤਾਨ ਸੋਮਾਲੀਆ ਅਤੇ ਨੈਟੋ ‘ਚ ਤੁਹਾਡੇ ਨਾਲ ਕੰਮ ਕਰ ਰਹੇ ਹਾਂ ਅਤੇ ਅਚਾਨਕ ਇਕ ਸਵੇਰ ਤੁਸੀਂ ਸਾਡੀ ਪਿੱਠ ‘ਚ ਛੁਰਾ ਮਾਰ ਦਿੰਦੇ ਹੋ, ਇਹ ਮਨਜ਼ੂਰ ਨਹੀਂ ਹੋਵੇਗਾ। ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਕੇਵਿਨ ਹੈਸੇਟ ਦਾ ਕਹਿਣਾ ਹੈ ਕਿ ਤੁਰਕੀ ‘ਚ ਅਮਰੀਕੀ ਐਲੂਮੀਨੀਅਮ ਅਤੇ ਸਟੀਲ ਸੈਕਟਰ ਬਹੁਤ ਛੋਟਾ ਹੈ ਇਸ ਲਈ ਉਥੇ ਆਰਥਿਕ ਸੰਕਟ ਲਈ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਹਾਲਾਂਕਿ ਤੁਰਕੀ ਦੇ ਕੇਂਦਰੀ ਬੈਂਕ ਦੇ ਕੁਝ ਫੈਸਲਿਆਂ ਤੋਂ ਲੀਰਾ ‘ਤੇ ਦਬਾਅ ਥੋੜਾ ਘੱਟ ਹੋਇਆ ਹੈ। ਉਥੇ ਸਰਕਾਰ ਸਮਰਥਕ ਕੁਝ ਕਾਰੋਬਾਰੀ ਉਨ੍ਹਾਂ ਲੋਕਾਂ ਨੂੰ ਖਰੀਦਾਰੀ ‘ਚ ਛੋਟ ਦੇ ਰਹੇ ਹਨ, ਜਿਨ੍ਹਾਂ ਨੇ ਲੀਰਾ ਨੂੰ ਡਾਲਰ, ਯੂਰੋ ਜਾਂ ਸੋਨੇ ਨਾਲ ਬਦਲਿਆ ਹੈ। ਪਿਛਲੇ ਹਫਤੇ ਲੀਰਾ ਦੀ ਡਿੱਗਦੀ ਕੀਮਤ ਤੋਂ ਚਿੰਤਤ ਐਦਰੋਗਨ ਨੇ ਤੁਰਕੀ ਦੇ ਲੋਕਾਂ ਤੋਂ ਲੀਰਾ ਦੇ ਬਦਲੇ ਵਿਦੇਸ਼ੀ ਕਰੰਸੀ ਬਦਲਣ ਦੀ ਅਪੀਲ ਕੀਤੀ ਸੀ। ਇਸ ਵਿਚਾਲੇ ਜਰਮਨੀ ਵੀ ਤੁਰਕੀ ਦੇ ਸਮਰਥਨ ‘ਚ ਉਤਰ ਆਇਆ ਹੈ। ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨੇ ਆਖਿਆ ਕਿ ਤੁਰਕੀ ਦੀ ਅਰਥਵਿਵਸਥਾ ਘੱਟ ਕਰਨ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਜੇਕਰ ਯੂਰਪੀ ਸੰਘ ਦੇ ਆਲੇ-ਦੁਆਲੇ ਸਥਿਰ ਆਰਥਿਕ ਮਾਹੌਲਾ ਹੁੰਦਾ ਹੈ ਤਾਂ ਸਾਨੂੰ ਇਸ ਦਾ ਫਾਇਦਾ ਮਿਲਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹਾ ਮਾਹੌਲ ਬਣਾਉਣ ‘ਚ ਮਦਦ ਦੇਣੀ ਚਾਹੀਦੀ ਹੈ। ਜਰਮਨੀ ਤੁਰਕੀ ਨੂੰ ਆਰਥਿਕ ਰੂਪ ਤੋਂ ਸਮਰੱਥ ਦੇਸ਼ ਦੇ ਤੌਰ ‘ਤੇ ਦੇਖਣਾ ਚਾਹੁੰਣਗੇ। ਇਸ ‘ਚ ਸਾਡੀ ਵੀ ਫਾਇਦਾ ਹੈ। ਅਮਰੀਕਾ ਨੇ ਪਿਛਲੇ ਹਫਤੇ ਤੁਰਕੀ ਤੋਂ ਦਰਾਮਦ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ ਲੱਗਣ ਵਾਲੇ ਟੈਕਸ ਵਧਾ ਕੇ ਦੁਗਣਾ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਤੁਰਕੀ ਦੀ ਕਰੰਸੀ ਲੀਰਾ ‘ਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਸੀ।


