- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਛੇਤਰੀ ਦੇ ਗੋਲ ਨੇ ਦਿਵਾਈ ਬੈਂਗਲੁਰੂ ਨੂੰ ਜਿੱਤ
ਸੁਨੀਲ ਛੇਤਰੀ ਦੇ 55ਵੇਂ ਮਿੰਟ ‘ਚ ਕੀਤੇ ਗਏ ਗੋਲ ਦੇ ਦਮ ‘ਤੇ ਬੈਂਗਲੁਰੂ ਐੱਫ. ਸੀ. ਨੇ ਸ਼੍ਰੀਕਾਂਤੀਰਾਵਾ ਸਟੇਡੀਅਮ ‘ਚ ਖੇਡੇ ਗਏ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ‘ਚ ਕੇਰਲ ਬਲਾਸਟਰਸ ਨੂੰ 1-0 ਨਾਲ ਹਰਾਇਆ। ਬੈਂਗਲੁਰੂ ਦੀ ਇਹ ਵਰਤਮਾਨ ਸੈਸ਼ਨ ਦੀ ਦੂਜੀ ਜਿੱਤ ਹੈ ਜਦਕਿ ਬਲਾਸਟਰਸ ਨੂੰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਜਿੱਤ ਨਾਲ ਬੈਂਗਲੁਰੂ ਨੂੰ ਤਿੰਨ ਅੰਕ ਮਿਲੇ ਅਤੇ ਹੁਣ ਉਸ ਦੇ ਪੰਜ ਮੈਚਾਂ ‘ਚ ਦੋ ਜਿੱਤ ਅਤੇ ਤਿੰਨ ਡਰਾਅ ਦੇ ਨਾਲ 9 ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਏ. ਟੀ. ਕੇ. ਦੇ ਵੀ 9 ਅੰਕ ਹਨ ਪਰ ਉਹ ਗੋਲ ਫਰਕ ਨਾਲ ਬੈਂਗਲੁਰੂ ਤੋਂ ਅੱਗੇ ਹੈ। ਭਾਰਤੀ ਟੀਮ ਦੇ ਕੌਮਾਂਤਰੀ ਪੱਧਰ ‘ਤੇ ਖੇਡਣ ‘ਤੇ ਇਹ ਆਈ. ਐੱਸ. ਐੱਲ. ਦਾ ਪਹਿਲਾ ਮੈਚ ਹੈ ਜਿਸ ‘ਚ ਪਹਿਲਾ ਹਾਫ ਗੋਲਰਹਿਤ ਰਿਹਾ, ਪਰ 55ਵੇਂ ਮਿੰਟ ‘ਚ ਦਿਮਾਸ ਡੇਲਗਾਡੋ ਨੇ ਕਾਰਨਰ ਕਿੱਕ ‘ਤੇ ਹੈਡਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ ਜੋ ਕਿ ਆਖ਼ਰ ‘ਚ ਫੈਸਲਾਕੁੰਨ ਸਾਬਤ ਹੋਈ।


