ਜਗਰਾਓਂ ਪੁਲਿਸ ਵੱਲੋਂ 65 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ

ਜਗਰਾਓਂ – ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਵੱਲੋਂ ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਦਿੱਤੀਆਂ ਹਦਾਇਤਾਂ ਮੁਤਾਬਿਕ ਸ੍ਰੀ ਪ੍ਰਭਜੋਤ ਕੌਰ ਪੀ.ਪੀ.ਐਸ. ਡੀ.ਐਸ.ਪੀ. ਸਬ ਡਵੀਜ਼ਨ ਜਗਰਾਉਂ ਦੀ ਰਹਿਨੁਮਾਈ ਹੇਠ ਰਜਿੰਦਰ ਸਿੰਘ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਐਸ.ਆਈ. ਬਲਜਿੰਦਰ ਕੁਮਾਰ ਸਮੇਤ ਹੋਰ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ (1) ਜੱਗਾ ਖਾਨ ਪੁੱਤਰ ਸਿਵਰਾਤਰੀ ਖਾਨ ਵਾਸੀ ਸਲਾਣਾ, ਥਾਣਾ ਅਮਲੋਹ, (2) ਰਾਮ ਬਹਾਦਰ ਪੁੱਤਰ ਬਸੰਤ ਬਹਾਦਰ ਵਾਸੀ ਨੇਪਾਲ ਹਾਲ ਵਾਸੀ ਹਿਮਾਯੂ ਪੁਰ ਰੇਲਵੇ ਰੋਡ ਸਰਹੰਦ, (3) ਦੀਪਕ ਕੁਮਾਰ ਉਰਫ ਸਨੀ ਪੁੱਤਰ ਅਸ਼ੋਕ ਕੁਮਾਰ ਖੱਤਰੀ ਵਾਸੀ ਵਾਰਡ ਨੰਬਰ 16 ਹਿਮਾਯੂ ਪੁਰ ਰੇਲਵੇ ਰੋਡ ਸਰਹੰਦ, (4) ਹਰਵਿੰਦਰ ਸਿੰਘ ਪੁੱਤਰ ਇੰਦਰਪਾਲ ਵਾਸੀ ਵਾਰਡ ਨੰਬਰ 14 ਹਿਮਾਯੂ ਪੁਰ ਰੇਲਵੇ ਰੋਡ ਸਰਹੰਦ ਜਿਨ੍ਹਾਂ ਪਾਸ ਟਰੱਕ ਨੰਬਰ ਪੀ.ਬੀ. 11 ਸੀ.ਪੀ.-3340 ਅਤੇ ਵਰਨਾ ਗੱਡੀ ਨੰਬਰ ਪੀ.ਬੀ. 39 ਟੀ 0191 ਰੰਗ ਚਿੱਟਾ ਜੋ ਬਾਹਰਲੇ ਰਾਜਾਂ ਤੋਂ ਅਤੇ ਹੋਰ ਜ਼ਿਲ੍ਹਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਜਗਰਾਉਂ ਵਿੱਚ ਮਹਿੰਗੇ ਭਾਅ ਵੇਚਦੇ ਹਨ ਅਤੇ ਅੱਜ ਉਕਤਾਨ ਗੱਡੀਆਂ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਸ਼ੂਗਰ ਮਿੱਲ ਜਗਰਾਉਂ ਪਲਾਟਾ ਵਿੱਚ ਗਾਹਕਾਂ ਨੂੰ ਸਪਲਾਈ ਕਰਨ ਲਈ ਬੈਠੇ ਹਨ ਜੋ ਮੁਖਬਰੀ ਪਰ ਮੁਕੱਦਮਾ ਨੰਬਰ 291 ਮਿਤੀ 19.11.18 ਅ/ਧ 61-1-14 ਐਕਸਾਈਜ਼ ਐਕਟ ਥਾਣਾ ਸਿਟੀ ਜਗਰਾਉਂ ਦਰਜ ਰਜਿਸਟਰ ਕੀਤਾ ਤੇ ਮੌਕੇ ’ਤੇ ਰੇਡ ਕੀਤੀ ਤਾਂ ਉਕਤਾਨ ਦੋਸ਼ੀਆਂ ਦੇ ਕਬਜਾ ਵਿਚਲੇ ਉਕਤ ਨੰਬਰੀ ਟਰੱਕ ਵਿੱਚੋਂ 65 ਪੇਟੀਆਂ ਸ਼ਰਾਬ ਮਾਰਕਾ ਹਿੰਮਤ ਸੰਤਰਾ ਠੇਕਾ ਦੇਸੀ ਤੇ ਕਾਰ ਵਰਨਾ ਨੰਬਰ ਉਕਤ ਵਿੱਚੋਂ 21 ਪੇਟੀਆਂ ਸ਼ਰਾਬ ਮਾਰਕਾ ਹਿੰਮਤ ਸੰਤਰਾ ਠੇਕਾ ਦੇਸੀ ਜਿਨ੍ਹਾਂ ’ਤੇ ਫਾਰ ਯੂਟੀ ਚੰਡੀਗੜ੍ਹ ਓਨਲੀ ਲਿਖਿਆ ਹੈ ਬ੍ਰਾਮਦ ਕੀਤੀਆਂ ਤੇ ਦੋਸ਼ੀਆਂ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ।

VIA PUNJAB