ਜਲਦ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਨ

ਬ੍ਰਿਟਿਸ਼ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਜਾਣਕਾਰੀ

ਲੰਡਨ – ਪੰਜਾਬੀਆਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ ਤੇ ਇਹ ਖੁਸ਼ੀ ਦੀ ਖਬਰ ਲੈ ਕੇ ਆਏ ਹਨ ਬ੍ਰਿਟਿਸ਼ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ। ਲੰਡਨ ਤੋਂ ਅੰਮ੍ਰਿਤਸਰ ਤੱਕ ਸਿੱਧੀ ਉਡਾਨ ਦੀ ਪਰਵਾਸੀ ਪੰਜਾਬੀਆਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਤੇ ਇਹ ਸਿੱਧੀ ਉਡਾਨ ਇਸ ਸਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਖ਼ਬਰ ਹੈ ਕਿ ਅਖੀਰ ਅੰਮ੍ਰਿਤਸਰ ਤੋਂ ਲੰਡਨ ਦੀਆਂ ਸਿੱਧੀਆਂ ਉਡਾਨਾਂ ਨਵੰਬਰ 2019 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀਦੇ 550ਵੇਂ ਗੁਰਪੁਰਬ ਮੌਕੇ ਇਹ ਬਹੁਤ ਹੀ ਸਵਾਗਤ ਯੋਗ ਖ਼ਬਰ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਵਿਚਾਲੇਹਫਤੇ ‘ਚ ਤਿੰਨ ਫਲਾਈਟਾਂ ਆਪ੍ਰੇਟ ਕੀਤੀਆਂ ਜਾਣਗੀਆਂ। ਮੈਂ ਇਸ ਫੈਸਲੇ ਲਈ ਏਅਰ ਇੰਡੀਆ ਤੇਭਾਰਤੀ ਸਰਕਾਰ ਦਾ ਧੰਨਵਾਦੀ ਹਾਂ। ਇਹ ਪਰਵਾਸੀ ਪੰਜਾਬੀਆਂ ਦਾ ਲੰਬੇ ਸਮੇਂ ਤੋਂ ਉਡੀਕਿਆ ਜਾਰਿਹਾ ਮਸਲਾ ਸੀ। ਮੈਂ ਇਸ ਲਈ ਸਹਿਯੋਗ ਦੇਣ ਵਾਲੇ ਸੰਸਦ ਮੈਂਬਰਾਂ, ਅੰਮ੍ਰਿਤਸਰ ਵਿਕਾਸ ਮੰਚ, ਸੇਵਾਟਰੱਸਟ ਯੂ.ਕੇ. ਤੇ ਹੋਰ ਸੰਗਠਨਾਂ ਦਾ ਧੰਨਵਾਦ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਭਾਈਚਾਰੇ ਦੀ ਮਦਦਨਾਲ ਇਹ ਬਹੁਤ ਹੀ ਸਫ਼ਲ ਰਸਤਾ ਸਾਬਿਤ ਹੋਵੇਗਾ।

VIA PUNJAB