ਜਾਪਾਨ ਚ ਅਮਰੀਕੀ ਫੌਜੀਆਂ ਨਾਲ ਮਿਲੇ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਜਾਪਾਨ ਵਿੱਚ 800 ਤੋਂ ਵੱਧ ਅਮਰੀਕੀ ਫੌਜੀਆਂ ਨੂੰ ਉਤਸ਼ਾਹਿਤ ਕਰਦਿਆਂ ‘ਹੈਪੀ ਮੈਮੋਰੀਅਲ ਡੇਅ’ ਦਾ ਸੰਦੇਸ਼ ਦਿੱਤਾ| ਟਰੰਪ ਨੇ ਇਹ ਸੰਦੇਸ਼ ਉੱਥੇ ਤਾਇਨਾਤ ਜੰਗੀ ਜਹਾਜ਼ ਯੂ.ਐਸ.ਐਸ. ਵਾਸਪ ਵਿਚ ਦਿੱਤਾ| ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਨੂੰ ਦੇਖ ਕੇ ਉੱਥੇ ਮੌਜੂਦ ਫੌਜੀ ‘ਯੂ.ਐਸ.ਏ., ਯੂ.ਐਸ.ਏ.’ ਦਾ ਨਾਅਰਾ ਲਗਾ ਰਹੇ ਸਨ| ਟਰੰਪ ਨੇ ਉਨ੍ਹਾਂ ਨੂੰ ਤਾਕਤਵਰ ਲੋਕਾਂ ਦਾ ਝੁੰਡ ਦੱਸਦਿਆਂ ਬਹਾਦੁਰ ਫੌਜੀ ਕਰਾਰ ਦਿੱਤਾ|ਯੂ. ਐਸ. ਐਸ. ਵਾਸਪ ਵਿੱਚ ਪਹੁੰਚਣ ਤੋਂ ਪਹਿਲਾਂ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਜਾਪਾਨੀ ਵਿਨਾਸ਼ਕ ਜੇ.ਐਸ. ਕਾਗਾ ਗਏ| ਟਰੰਪ ਨੇ ਜਾਪਾਨੀ ਫੌਜੀਆਂ ਨੂੰ ਵੀ ‘ਹੈਪੀ ਮੈਮੋਰੀਅਲ ਡੇਅ’ ਦਾ ਸੰਦੇਸ਼ ਦਿੱਤਾ|ਇਸ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਵੀ ਟਰੰਪ ਦੇ ਨਾਲ ਸਨ| ਜੇ.ਐਸ. ਕਾਗਾ ਤੇ ਟਰੰਪ ਨਾਲ ਮੌਜੂਦ ਆਬੇ ਨੇ ਕਿਹਾ ਕਿ ਟਰੰਪ ਦੇ ਨਾਲ ਉਨ੍ਹਾਂ ਦੀ ਮੌਜੂਦਗੀ ਅਮਰੀਕਾ-ਜਾਪਾਨ ਵਿਚਾਲੇ ਮਜ਼ਬੂਤ ਸੰਬੰਧ ਹੋਣ ਦਾ ਸੰਕੇਤ ਦੇ ਰਹੀ ਹੈ|ਟਰੰਪ ਯੋਕੋਸੂਕਾ ਵਿਚ ਇਕ ਮਿਲਟਰੀ ਅੱਡੇ ਨੇੜੇ ਦੋ ਸਮੁੰਦਰੀ ਜਹਾਜ਼ਾਂ ਵਿਚ ਸਵਾਰ ਹੋਏ| ਇਨ੍ਹਾਂ ਵਿਚ ਇਕ ਜਾਪਾਨੀ ਵਿਨਾਸ਼ਕ ਜਹਾਜ਼ ‘ਜੇ. ਐਸ. ਕਾਗਾ’ ਅਤੇ ਦੂਜਾ ‘ਯੂ. ਐਸ. ਐਸ. ਵਾਸਪ’ ਹੈ| ਯੂ.ਐੱਸ.ਐੱਸ. ਵਾਸਪ ਕਈ ਉਦੇਸ਼ਾਂ ਵਿਚ ਸ਼ਾਮਲ ਹੋਣ ਵਾਲਾ ਸਮੁੰਦਰੀ ਜਹਾਜ਼ ਹੈ|

VIA PUNJAB