- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੀ.ਐਸ.ਟੀ. ਟੈਕਸ ਦੀ ਚੋਰੀ ਫੜਣ ਦੇ ਮਾਮਲੇ ਵਿਚ ਹਰਿਆਣਾ ਦੂਜੇ ਨੰਬਰ ‘ਤੇ – ਖਜ਼ਾਨਾ ਮੰਤਰੀ
ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਜੀ.ਐਸ.ਟੀ. ਟੈਕਸ ਦੀ ਚੋਰੀ ਕਰਨ ਵਾਲਿਆਂ ਨੂੰ ਫ਼ੜਨ ਦੇ ਮਾਮਲੇ ਵਿਚ ਹਰਿਆਣਾ ਰਾਜ ਪੂਰੇ ਦੇਸ਼ ਵਿਚ ਦੂਸਰੇ ਨੰਬਰ ‘ਤੇ ਹੈ| ਉਨਾਂ ਨੇ ਕਿਹਾ ਕਿ ਟੈਕਸ ਚੋਰੀ ਨੂੰ ਰੋਕਨ ਲਈ ਰਾਜ ਸਰਕਾਰ ਵੱਲੋਂ ਪ੍ਰਭਾਵੀ ਕਦਮ ਚੁੱਕੇ ਗਏ ਹਨ ਅਤੇ ਜੇ ਕੋਈ ਵਿਅਕਤੀ ਟੈਕਸ ਦੀ ਚੋਰੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ|ਇਹ ਗਲ ਅੱਜ ਹਿਸਾਰ ਵਿਚ ਉਨਾਂ ਨੇ ਭਾਰਤੀ ਸਟੇਟ ਬੈਂਕ ਦੇ ਨਵੇਂ ਨਿਰਮਾਣਿਤ ਖੇਤਰੀ ਵਪਾਰ ਦਫ਼ਤਰ ਦੇ ਉਦਘਾਨਟ ਮੌਕੇ ‘ਤੇ ਕਹੀ|ਖਜਾਨਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਵਿਚ ਵਿੱਤੀ ਸਮਾਯੌਜਨ ਤੇ ਅਰਥਵਿਵਸਥਾ ਸੁਧਾਰ ਦੀ ਦਿਸ਼ਾ ਵਿਚ ਜੋ ਕਦਮ ਚੁੱਕੇ ਹਨ, ਉਹ ਉਨਾਂ ਦੇ ਅਗਲੇ ਕਾਰਜਕਾਲ ਵਿਚ ਵੀ ਤੇਜ ਗਤੀ ਨਾਲ ਜਾਰੀ ਰਹਿਣਗੇ| ਪ੍ਰਧਾਨ ਮੰਤਰੀ ਵੱਲੋਂ ਨੋਟਬੰਦੀ ਵਰਗੇ ਚੁੱਕੇ ਗਏ ਕਦਮ ਨਾਲ ਭਾਰਤ ਦੀ ਗੈਰ ਰਸਮੀ ਵਿੱਤੀ ਅਰਥ ਵਿਵਸਥਾ ਨੂੰ ਰਸਮੀ ਬਨਾਉਣ ਵਿਚ ਕਾਫ਼ੀ ਮਦਦ ਮਿਲੀ ਹੈ| ਇਸ ਦੌਰਾਨ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਾਲੇ ਸੈਨਿਕਾਂ ਦੀ ਤਰਾਂ ਦਿਨ-ਰਾਤ ਇਕ ਕਰ ਕੇ ਇਸ ਕਦਮ ਨੂੰ ਸਫ਼ਲ ਬਣਾਇਆ|ਉਨਾਂ ਨੇ ਕਿਹਾ ਕਿ ਪਹਿਲੇ ਵੱਡੇ-ਵੱਡੇ ਉਦਯੋਗ ਘਰਾਨੇ ਸਰਕਾਰ ਦੀ ਕਮਜੋਰ ਨੀਤੀਆਂ ਦੀ ਆੜ ਵਿਚ ਵੱਡੇ ਲੋਨ ਲੈ ਕੇ ਗਾਇਬ ਹੋ ਜਾਂਦੇ ਸਨ ਜਿਸ ਨਾਲ ਬੈਂਕ ਐਨ.ਪੀ.ਏ. ਦਾ ਸ਼ਿਕਾਰ ਹੁੰਦੇ ਸਨ, ਪਰ ਮੌਜ਼ੂਦਾ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਬੈਂਕਿੰਗ ਵਿਵਸਥਾ ਨੂੰ ਪਾਰਦਰਸ਼ੀ ਹੀ ਨਹੀਂ ਸਗੋਂ ਜਿਮੇਵਾਰ ਵੀ ਬਣਾਇਆ ਅਤੇ ਸਖਤ ਨਿਯਮਾਂ ਦੇ ਚਲਦੇ ਹੁਣ ਲੋਨ ਲੈ ਕੇ ਭੱਜਣ ਵਾਲੇ ‘ਤੇ ਕੰਟਰੋਲ ਹੋ ਸਕਦਾ ਹੈ| ਮੌਜੂਦਾ ਸਰਕਾਰ ਦੀ ਨੀਤੀ ਰਾਹੀਂ ਛੋਟੇ ਉਦਮੀਆਂ ਨੂੰ ਵੀ ਵੱਧ ਲੋਲ ਦੇਣ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ ਅਤੇ ਮੁਦਰਾ ਯੋਜਨਾ ਇਸ ਨੀਤੀ ਦਾ ਪ੍ਰਮਾਣ ਹੈ| ਨਵੀਂ ਵਿੱਤੀ ਅਤੇ ਅਰਥ ਵਿਵਸਥਾਬੈਂਕਿੰਗ ਵਪਾਰ ਲਈ ਟਰਲਿੰਗ ਪੁਆਇੰਟ ਹੈ ਅਤੇ ਅਗਲੇ ਇਕ-ਦੋ ਸਾਲ ਵਿਚ ਰੈਕਿੰਗ ਵਿਵਸਥਾ ਨੂੰ ਹੋਰ ਵੱਧ ਪਾਰਦਰਸ਼ੀ ਤੇ ਮਜਬੂਤ ਬਣਾਇਆ ਜਾਵੇਗਾ|ਖਜਾਨਾ ਮੰਤਰੀ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਤਹਿਤ ਹੁਣ ਬੈਂਕਾਂ ਨੂੰ ਇਹ ਅਧਿਕਾਰ ਹੈ ਕਿ ਉਹ ਲੋਨ ਲੈਣ ਵਾਲਿਆਂ ਵੱਲਅ ਵਪਾਰ ਨਾ ਚਲਾ ਪਾਉਣ ਦੀ ਸਥਿਤੀ ਵਿਚ ਉਸ ਦੇ ਪ੍ਰਬੰਧਨ ਨੂੰ ਬਦਲ ਸਕਦੇ ਹਨ ਤਾਂ ਜੋ ਡੁੱਬਦੇ ਕਾਰੋਬਾਰ ਨੂੰ ਮੁੜ ਜੀਵਤ ਕੀਤਾ ਜਾ ਸਕੇ ਅਤੇ ਬੈਂਕ ਨੂੰ ਨੁਕਸਾਨ ਨਾ ਹੋਵੇ|ਇਸ ਮੌਕੇ ‘ਤੇ ਖਜਾਨਾ ਮੰਤਰੀ ਨੇ ਬੈਂਕ ਪਰਿਸਰ ਵਿਚ ਨਵੇਂ ਨਿਰਮਾਣਿਤ ਈ-ਲਾਬੀ ਦਾ ਵੀ ਉਦਘਾਟਨ ਕੀਤਾ| ਇਸ ਈ-ਲਾਬੀ ਵਿਚ ਖਪਤਕਾਰਾਂ ਦੀ ਸਹੂਲਤ ਲਈ ਏ.ਟੀ.ਐਮ. ਮਸ਼ੀਨ, ਸੀ.ਡੀ.ਐਮ. ਮਸ਼ੀਨ ਅਤੇ ਪਾਸਬੁੱਕ ਪ੍ਰਿਟਿੰਗ ਮਸ਼ੀਨ ਸਮੇਤ ਹੋਰ ਸਹੂਲਤਾਂ ਵੀ ਆਮ ਜਨਤਾ ਲਈ ਮਹੁਈਆ ਰਹਿਣਗੀਆਂ| ਕੈਪਟਨ ਅਭਿਮਨਿਊ ਨੇ 21 ਅਪਾਹਜ ਲੋਕਾਂ ਨੂੰ ਵਹੀਲ ਚੇਅਰ ਵੀ ਵੰਡੀਆਂ| ਉਨਾਂ ਨੇ 21 ਲਾਭਕਾਰੀਆਂ ਨੂੰ ਮੁਦਰਾ ਲੋਨ ਦੀ ਮੰਜੂਰੀ ਪੱਤਰ ਵੀ ਪ੍ਰਦਾਨ ਕੀਤੇ| ਇਸ ਮੌਕੇ ‘ਤੇ ਐਸ.ਬੀ.ਆਈ. ਦੇ ਚੰਡੀਗੜ ਸਰਕਲ ਦੇ ਮਹਾ ਪ੍ਰਬੰਧਕ ਰਾਣਾ ਆਸ਼ੁਤੋਸ਼ ਕੁਮਾਰ ਸਿੰਘ, ਮਹਾਪ੍ਰਬੰਧਕ ਵਿਨੋਦ ਕੁਮਾਰ ਮਿਸ਼ਰਾ, ਰੋਹਤਕ ਦੇ ਪ੍ਰਸਾਸ਼ਨਿਕ ਦਫ਼ਤਰ ਦੇ ਸਹਾਇਕ ਮਹਾ ਪ੍ਰਬੰਧਕ ਓ.ਪੀ. ਚੌਧਰੀ, ਖੇਤਰੀ ਪ੍ਰਬੰਧਕ ਰਾਕੇਸ਼ ਕੁਮਾਰ ਗੋਇਲ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਸਨ|


