- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੇਕਰ ਰਾਮ ਮੰਦਰ ਨਹੀਂ ਤਾਂ ਮੋਦੀ ਵੀ ਨਹੀਂ ਕੰਪਿਊਟਰ ਬਾਬਾ
ਭੋਪਾਲ – ਕੰਪਿਊਟਰ ਬਾਬਾ ਜਿਸ ਨੂੰ ਭਾਜਪਾ ਸਰਕਾਰ ਵਿੱਚ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ, ਉਹ ਹੀ ਹੁਣ ਕਾਂਗਰਸ ਦੇ ਪੱਖ ਵਿੱਚ ਹੋ ਗਏ ਹਨ| ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੀ ਜਿੱਤ ਦੀ ਕਾਮਨਾ ਨੂੰ ਲੈ ਕੇ ਕੰਪਿਊਟਰ ਬਾਬਾ ਹਜ਼ਾਰਾਂ ਸਾਧੂਆਂ ਨਾਲ ਹਵਨ ਪੂਜਾ ਸ਼ੁਰੂ ਕੀਤੀ ਹੈ| ਇਸ ਵਿਸ਼ੇਸ਼ ਪੂਜਾ ਲਈ ਦਿਗਵਿਜੇ ਖੁਦ ਵੀ ਆਪਣੀ ਪਤਨੀ ਅੰਮ੍ਰਿਤਾ ਰਾਏ ਨਾਲ ਪੁੱਜੇ ਅਤੇ ਹਵਨ ਕੀਤਾ|ਕੰਪਿਊਟਰ ਬਾਬਾ ਨੇ ਕਿਹਾ, ”ਭਾਜਪਾ ਸਰਕਾਰ 5 ਸਾਲ ਵਿਚ ਰਾਮ ਮੰਦਰ ਵੀ ਨਹੀਂ ਬਣਾ ਸਕੀ| ਹੁਣ ਰਾਮ ਮੰਦਰ ਨਹੀਂ ਤਾਂ ਮੋਦੀ ਨਹੀਂ|” ਕੰਪਿਊਟਰ ਬਾਬਾ ਨੇ ਕਿਹਾ ਕਿ ਇਹ ਧਰਮ ਯੁੱਧ ਹੈ ਅਤੇ ਇਸ ਵਿਚ ਧਰਮ ਦਿਗਵਿਜੇ ਨਾਲ ਹੈ| ਸੈਂਕੜੇ ਸਾਧੂ-ਸੰਤ ਕਾਂਗਰਸ ਉਮੀਦਵਾਰ ਦਿਗਵਿਜੇ ਦੀ ਜਿੱਤ ਲਈ ਸਾਧਨਾ ਕਰ ਰਹੇ ਹਨ| ਸਾਧੂ-ਸੰਤਾਂ ਦੇ ਇਸ ਤਿੰਨ ਦਿਨਾਂ ਪ੍ਰੋਗਰਾਮ ਵਿਚ ਕੱਲ ਨਰਮਦਾ ਪੂਜਾ ਅਤੇ ਤੀਜੇ ਤੇ ਆਖਰੀ ਦਿਨ ਸਾਧੂ-ਸੰਤਾਂ ਦਾ ਰੋਡ ਸ਼ੋਅ ਹੋਵੇਗਾ| ਇੱਥੇ ਦੱਸ ਦੇਈਏ ਕਿ ਕੰਪਿਊਟਰ ਬਾਬਾ ਨੂੰ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨਰਮਦਾ ਸੁਰੱਖਿਆ ਦੇ ਖੇਤਰ ਵਿੱਚ ਕੰਮ ਕਰਨ ਲਈ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ| ਉਨ੍ਹਾਂ ਨੇ ਇਸ ਤੋਂ ਬਾਅਦ ਇਹ ਅਹੁਦਾ ਛੱਡ ਦਿੱਤਾ ਸੀ| ਹੁਣ ਉਹ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਦੇ ਸਮਰਥਨ ਵਿੱਚ ਪ੍ਰਚਾਰ ਕਰ ਰਹੇ ਹਨ|


