ਪੁਲੀਸ ਵਲੋਂ ਇਕੱਲੇ ਰਹਿੰਦੇ ਨੌਜਵਾਨਾਂ, ਸ਼ਰਾਰਤੀ ਅਨਸਰਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ

ਐਸ.ਏ.ਐਸ ਨਗਰ – ਮੁਹਾਲੀ ਅਧੀਨ ਪੈਂਦੇ ਪਿੰਡ ਕੁੰਭੜਾ ਵਿਖੇ ਡੀ.ਐਸ.ਪੀ. ਸਿਟੀ 2 ਸ੍ਰ. ਰਮਨਦੀਪ ਸਿੰਘ ਅਤੇ ਪੁਲੀਸ ਥਾਣਾ ਫੇਜ਼ 8 ਦੇ ਐਸ ਐਚ ਓ ਗੱਬਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਕਿਰਾਏ ਤੇ ਇਕੱਲੇ ਰਹਿੰਦੇ ਨੌਜਵਾਨਾਂ ਅਤੇ ਪੀ ਜੀ ਘਰਾਂ ਵਿੱਚ ਛਾਪੇਮਾਰੀ ਕਰਕੇ ਇਹਨਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਅਤੇ ਇਸ ਤਰੀਕੇ ਨਾਲ ਰਹਿਣ ਵਾਲਿਆਂ ਦੇ ਦਸਤਾਵੇਜ ਚੈਕ ਕੀਤੇ ਗਏ| ਲੋਕਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਚਲਾਈ ਗਈ ਇਸ ਵਿਸ਼ੇਸ਼ ਜਾਂਚ ਮਹਿੰਮ ਦੇ ਤਹਿਤ ਪੁਲੀਸ ਵਲੋਂ ਤੜਕੇ ਪੰਜ ਵਜੇ ਦੇ ਕਰੀਬ ਛਾਪੇਮਾਰੀ ਕਰਕੇ ਇਹਨਾਂ ਨੌਜਵਾਨਾਂ ਦੀ ਜਾਂਚ ਕੀਤੀ ਗਈ|ਇਸਦੇ ਨਾਲ ਨਾਲ ਪੁਲੀਸ ਵਲੋਂ ਪੁਲੀਸ ਦੇ ਰਿਕਾਰਡ ਵਿੱਚ ਮੌਜੂਦ ਸ਼ਰਾਰਤੀ ਅਨਸਰਾਂ ਅਤੇ ਹਿਸਟ੍ਰੀ ਸ਼ੀਟਰਾਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਗਈ ਅਤੇ ਉਹਨਾਂ ਦੇ ਘਰਾਂ ਦੀ ਜਾਂਚ ਕੀਤੀ ਗਈ| ਸੰਪਰਕ ਕਰਨ ਤੇ ਡੀ ਐਸ ਪੀ ਸਿਟੀ 2 ਸ੍ਰ. ਰਮਨਦੀਪ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਲੋਕਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਅਤੇ ਜਿਲ੍ਹਾ ਪੁਲੀਸ ਮੁਖੀ ਦੀਆਂ ਹਿਦਾਇਤਾਂ ਤੇ ਪੂਰੇ ਜਿਲ੍ਹੇ ਵਿੱਚ ਜਾਂਚ ਕੀਤੀ ਜਾ ਰਹੀ ਹੈ|

VIA PUNJAB