- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੇਮਸ ਪੀਬਲਸ, ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਨੂੰ ਮਿਲਿਆ ਭੌਤਕੀ ਦਾ ਨੋਬੇਲ ਪੁਰਸਕਾਰ
ਸਟੌਕਹੋਮ – ਭੌਤਕੀ ਦੇ ਖੇਤਰ ‘ਚ ਜ਼ਿਕਰਯੋਗ ਕਾਰਜ ਕਰਨ ਲਈ ਤਿੰਨ ਵਿਗਿਆਨੀਆਂ ਨੂੰ ਨੋਬੇਲ ਪੁਰਸਕਾਰ ਮਿਲਿਆ ਹੈ। ਵਿਸ਼ਵ ਦੇ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ‘ਚ ਕੈਨੇਡੀਅਨ ਅਮਰੀਕੀ ਵਿਗਿਆਨੀ ਜੇਮਸ ਪੀਬਲਸ, ਸਵਿੱਸ ਵਿਗਿਆਨੀ ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਸ਼ਾਮਿਲ ਹਨ। ਇਨ੍ਹਾਂ ਵਿਗਿਆਨੀਆਂ ਨੂੰ ਇਹ ਸਨਮਾਨ ਬ੍ਰਹਿਮੰਡ ਦੇ ਵਿਕਾਸ ਤੇ ਉਸ ਵਿੱਚ ਧਰਤੀ ਦੀ ਪੁਜ਼ੀਸ਼ਨ ਬਾਰੇ ਜਾਣਕਾਰੀ ਲਈ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਵਿਗਿਆਨੀਆਂ ਨੂੰ ਸਾਂਝੇ ਰੂਪ ‘ਚ ਇਹ ਸਨਮਾਨ ਮਿਲਿਆ ਹੈ। ਨੋਬੇਲ ਪੁਰਸਕਾਰ ਮਿਲਣ ਤੋਂ ਬਾਅਦ ਜੇਮਸ ਪੀਬਲਸ ਨੇ ਕਿਹਾ ਕਿ ਜੋ ਲੋਕ ਵਿਗਿਆਨ ਦੇ ਖੇਤਰ ‘ਚ ਆ ਰਹੇ ਹਨ, ਉਨ੍ਹਾਂ ਲਈ ਮੇਰੀ ਸਲਾਹ ਹੈ ਕਿ ਉਨ੍ਹਾਂ ਨੂੰ ਵਿਗਿਆਨ ਨੂੰ ਪਿਆਰ ਨਾਲ ਅਪਣਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ‘ਚ ਮੋਹਿਤ ਹੋ ਕੇ ਨਹੀਂ ਆਉਣਾ ਚਾਹੀਦਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮੈਡੀਕਲ ਦੇ ਖੇਤਰ ‘ਚ ਅਮਰੀਕਾ ਦੇ ਵਿਲਿਅਮ ਜੀ. ਕੇਲਿਨ ਜੂਨੀਅਰ ਤੇ ਗ੍ਰੇਗ ਐੱਲ, ਸੇਮੇਂਜਾ ਤੇ ਬ੍ਰੇਟਿਨ ਦੇ ਪੀਟਰ ਜੇ. ਰੈਟਕਲਿੱਫ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ।


