- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੋਕੋਵਿਚ ਨੂੰ ਹਰਾ ਕੇ ਮੇਦਵੇਦੇਵ ਏ. ਟੀ. ਪੀ. ਫਾਈਨਲਸ ਦੇ ਆਖਰੀ-4 ਚ
ਡੇਨੀਅਲ ਮੇਦਵੇਦੇਵ ਨੇ ਸਤ੍ਰਾਂਤ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ‘ਚ 5 ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਖਿਲਾਫ ਇਕਤਰਫਾ ਜਿੱਤ ਦੇ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਮੇਦਵੇਦੇਵ ਨੇ ਜੋਕੋਵਿਚ ਨੂੰ ਸਿੱਧੇ ਸੈਟਾਂ ‘ਚ 6-3, 6-3 ਨਾਲ ਹਰਾ ਕੇ ਗਰੁੱਪ ਪੜਾਅ ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪਿਛਲੇ ਸਾਲ ਡੈਬਿਊ ਕਰਦੇ ਹੋਏ ਆਪਣੇ ਤਿੰਨੇ ਗਰੁੱਪ ਮੈਚ ਗੁਆਉਣ ਵਾਲੇ ਮੇਦਵੇਦੇਵ ਦੀ ਜੋਕੋਵਿਚ ਖਿਲਾਫ ਪਿਛਲੇ 4 ਮੁਕਾਬਲਿਆਂ ‘ਚ ਇਹ ਤੀਜੀ ਜਿੱਤ ਹੈ।ਸਰਬੀਆ ਦਾ ਜੋਕੋਵਿਚ ਹਾਲਾਂਕਿ ਜੇਕਰ ਸ਼ੁੱਕਰਵਾਰ ਨੂੰ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ 2018 ਦੇ ਚੈਂਪੀਅਨ ਅਲੈਗਜ਼ਾਂਦਰ ਜਵੇਰੇਵ ਨੂੰ ਹਰਾ ਦਿੰਦਾ ਹੈ ਤਾਂ ਆਖਰੀ-4 ਵਿਚ ਜਗ੍ਹਾ ਬਣਾ ਲਵੇਗਾ। ਜਵੇਰੇਵ ਨੇ ਡਿਏਗੋ ਸ਼ਵਾਰਟਜ਼ਰਮੈਨ ਖਿਲਾਫ 3 ਸੈੱਟ ਚੱਲੇ ਸਖਤ ਮੁਕਾਬਲੇ ‘ਚ 6-3, 4-6, 6-3 ਨਾਲ ਜਿੱਤ ਦਰਜ ਕਰ ਕੇ ਟੂਰਨਾਮੈਂਟ ‘ਚ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ।


