- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੋਕੋਵਿਚ ਨੇ ਫੈਡਰਰ ਨੂੰ ਹਰਾ ਕੇ ਜਿੱਤਿਆ ਖ਼ਿਤਾਬ
ਸਿਨਸਿਨਾਟੀ – ਸਰਬੀਆ ਦੇ ਨੋਵਾਕ ਜੋਕੋਵਿਚ ਦੇ ਖ਼ਿਤਾਬਾਂ ਦੇ ਖ਼ਜ਼ਾਨੇ ਵਿੱਚ ਸਿਨਸਿਨਾਟੀ ਮਾਸਟਰਜ਼ 1000 ਏਟੀਪੀ ਟੂਰਨਾਮੈਂਟ ਦੀ ਘਾਟ ਸੀ, ਜਿਸ ਨੂੰ ਉਸ ਨੇ ਵਿਸ਼ਵ ਦੇ ਦੂਜੇ ਨੰਬਰ ਦੇ ਸਵਿਸ ਖਿਡਾਰੀ ਰੋਜਰ ਫੈਡਰਰ ਨੂੰ ਹਰਾਉਣ ਨਾਲ ਪੂਰੀ ਕਰ ਲਈ। ਇਸ ਦੇ ਨਾਲ ਹੀ ਉਹ ਮਾਸਟਰਜ਼ ਸੀਰੀਜ਼ ਦੇ ਸਾਰੇ ਖ਼ਿਤਾਬ ਹਾਸਲ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ ਵੀ ਬਣ ਗਿਆ ਹੈ।ਮੋਢੇ ਦੀ ਸੱਟ ਕਾਰਨ ਲੰਮਾਂ ਸਮਾਂ ਖ਼ਰਾਬ ਲੈਅ ਨਾਲ ਜੂਝ ਰਹੇ ਸਾਬਕਾ ਅੱਵਲ ਨੰਬਰ ਜੋਕੋਵਿਚ ਨੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਫੈਡਰਰ ਨੂੰ ਹੈਰਾਨੀਜਨਕ ਢੰਗ ਨਾਲ ਲਗਾਤਾਰ ਸੈੱਟਾਂ ਵਿੱਚ 6-4, 6-4 ਨਾਲ ਹਰਾ ਕੇ ਆਪਣਾ ਪਹਿਲਾ ਸਿਨਸਿਨਾਟੀ ਮਾਸਟਰਜ਼ ਖ਼ਿਤਾਬ ਜਿੱਤਿਆ। ਜੋਕੋਵਿਚ ਦੇ ਖਾਤੇ ਵਿੱਚ ਹੁਣ ਵਰਲਡ ਮਾਸਟਰਜ਼ 1000 ਚੈਂਪੀਅਨਸ਼ਿਪ ਸੀਰੀਜ਼ ਦੇ ਕੈਨੇਡਾ, ਸਿਨਸਿਨਾਟੀ, ਇੰਡੀਅਨ ਵੇਲਜ਼, ਮਡਰਿਡ ਓਪਨ, ਮਿਆਮੀ ਓਪਨ, ਮੌਂਟੇ ਕਾਰਲੋ, ਪੈਰਿਸ, ਰੋਮ ਅਤੇ ਸ਼ੰਘਾਈ ਮਾਸਟਰਜ਼ ਦੇ ਸਾਰੇ ਨੌਂ ਖ਼ਿਤਾਬ ਆ ਗਏ ਹਨ। ਉਹ 1990 ਵਿੱਚ ਸ਼ੁਰੂ ਹੋਈ ਇਸ ਸੀਰੀਜ਼ ਦੇ ਸਾਰੇ ਖ਼ਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।ਸਰਬਿਆਈ ਖਿਡਾਰੀ ਲਈ ਇਹ ਜਿੱਤ ਇਸ ਲਿਹਾਜ਼ ਨਾਲ ਵੀ ਖ਼ਾਸ ਹੈ ਕਿ ਉਸ ਨੂੰ ਪੰਜ ਵਾਰ ਸਿਨਸਿਨਾਟੀ ਫਾਈਨਲ ਵਿੱਚ ਤਿੰਨ ਵਾਰ ਫੈਡਰਰ ਤੋਂ ਹਾਰ ਮਿਲੀ ਹੈ, ਪਰ ਇਸ ਵਾਰ ਵਿੰਬਲਡਨ ਚੈਂਪੀਅਨ ਨੇ ਹਾਰ ਦੇ ਕ੍ਰਮ ਨੂੰ ਤੋੜਦਿਆਂ ਇੱਥੇ ਸੱਤ ਵਾਰ ਦੇ ਚੈਂਪੀਅਨ ਫੈਡਰਰ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ। ਜੋਕੋਵਿਚ ਨੇ ਸਵਿਟਜ਼ਰਲੈਂਡ ਦੇ ਫੈਡਰਰ ਖ਼ਿਲਾਫ਼ ਆਪਣੇ ਆਖ਼ਰੀ ਤਿੰਨ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਉਸ ਨੇ ਸਵਿੱਸ ਖਿਡਾਰੀ ਖਿਲਾਫ਼ ਆਪਣਾ ਜਿੱਤ ਦਾ ਰਿਕਾਰਡ 24-22 ਕਰ ਦਿੱਤਾ ਹੈ। ਵਿਸ਼ਵ ਦੇ ਦਸਵੇਂ ਨੰਬਰ ਦੇ ਖਿਡਾਰੀ ਨੇ ਇਸ ਜਿੱਤ ਦੇ ਨਾਲ ਹੀ ਆਪਣੀ ਰੈਂਕਿੰਗ ਵੀ ਸੁਧਾਰ ਲਈ ਹੈ। ਉਹ ਏਟੀਪੀ ਰੈਂਕਿੰਗ ਵਿੱਚ ਛੇਵੇਂ ਨੰਬਰ ’ਤੇ ਪਹੁੰਚ ਗਿਆ ਹੈ।


