- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੰਗਲਾਂ ਤੇ ਜੰਗਲੀ ਜੀਵਾਂ ਦੇ ਬਚਾਅ ਲਈ ‘ਫਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ’ ਅਪਣਾਇਆ ਜਾਵੇਗਾ: ਸਾਧੂ ਸਿੰਘ ਧਰਮਸੋਤ
ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਰਾਜਸਥਾਨ ਦਾ ਕਰੇਗੀ ਦੌਰਾ
ਚੰਡੀਗੜ – ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਬਚਾਅ ਲਈ ‘ਫਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ’ ਅਪਣਾਇਆ ਜਾਵੇਗਾ। ਇਸ ਨਵੀਂ ਪ੍ਰਣਾਲੀ ਤਹਿਤ ਜੰਗਲਾਂ ‘ਚ ਥਰਮਲ ਇਮੇਜਿੰਗ ਕੈਮਰੇ, ਟਰੈਪ ਕੈਮਰੇ ਅਤੇ ਡਰੋਨਾਂ ਦੀ ਮਦਦ ਲਈ ਜਾਵੇਗੀ।ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਅਤੇ ਇੱਕ ਪੇਸ਼ਕਾਰੀ ਵੇਖਣ ਉਪਰੰਤ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਰਾਜਸਥਾਨ ਸਰਕਾਰ ਦੀ ਤਰਜ਼ ‘ਤੇ ਪੰਜਾਬ ਸਰਕਾਰ ਵੀ ‘ਫਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ’ ਨੂੰ ਅਪਣਾਉਣ ਲਈ ਸਰਵੇਖਣ ਕਰ ਰਹੀ ਹੈ ਅਤੇ ਜਲਦ ਹੀ ਜੰਗਲਾਤ ਵਿਭਾਗ ਦੀ ਇੱਕ ਸੀਨੀਅਰ ਅਧਿਕਾਰੀਆਂ ਦੀ ਟੀਮ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕਰੇਗੀ। ਉਨਾਂ ਦੱਸਿਆ ਕਿ ਦੌਰਾ ਕਰਨ ਵਾਲੀ ਟੀਮ ਦੀ ਰਿਪੋਰਟ ਅਨੁਸਾਰ ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ।ਸ. ਧਰਮਸੋਤ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾ ਕੇ ਪ੍ਰਭਾਵੀ ਢੰਗ ਨਾਲ ਜੰਗਲਾਂ ਤੋਂ ਕੀਮਤੀ ਲੱਕੜ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਉਨਾਂ ਦੱਸਿਆ ਕਿ ਇਸ ਸਿਸਟਮ ਰਾਹੀਂ ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਜੰਗਲਾਂ ਨੂੰ ਅੱਗ ਤੋਂ ਬਚਾਇਆ ਵੀ ਜਾ ਸਕੇਗਾ। ਉਨਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਨਾਲ ਜੰਗਲਾਤ ਵਿਭਾਗ ਵੱਲੋਂ ਖਾਲੀ ਕਰਵਾਈਆਂ ਗਈਆਂ ਨਜਾਇਜ਼ ਕਬਜੇ ਵਾਲੀਆਂ ਥਾਵਾਂ, ਨਵੀਂਆਂ ਪਲਾਂਟੇਸ਼ਨਾਂ, ਵਿਭਾਗ ਦੀਆਂ ਖਾਲੀ ਪਈਆਂ ਥਾਵਾਂ ‘ਤੇ ਕੀਤੀ ਗਈ ਪਲਾਂਟੇਸ਼ਨ ‘ਤੇ ਨਿਗਰਾਨੀ ਵੀ ਰੱਖੀ ਜਾ ਸਕੇਗੀ।ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਨਵੀਂ ਤਕਨੀਕ ਨਾਲ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ, ਕੀਮਤੀ ਦਰਖ਼ਤਾਂ ਦੀ ਚੋਰੀ ਦੀਆਂ ਗਤੀਵਿਧੀਆਂ ਨੂੰ ਰੋਕਣ, ਪੌਦਿਆਂ ਦਾ ਵਿਕਾਸ ਅਤੇ ਜੰਗਲੀ ਜੀਵਾਂ ਦਾ ਸ਼ਿਕਾਰ ਤੋਂ ਬਚਾਅ ਕਰਨ ‘ਚ ਮਦਦ ਮਿਲੇਗੀ। ਉਨਾਂ ਦੱਸਿਆ ਕਿ ਇਹ ਸਿਸਟਮ ਇੱਕ ਕੇਂਦਰੀ ਕੰਟਰੋਲ ਸਿਸਟਮ ਤਹਿਤ ਕੰਮ ਕਰੇਗਾ ਅਤੇ ਸਮੁੱਚੀਆਂ ਰਿਪੋਰਟਾਂ ਇੱਕ ਨਿਰਧਾਰਿਤ ਪੋਰਟਲ ‘ਤੇ ਭੇਜੇਗਾ। ਉਨਾ ਕਿਹਾ ਕਿ ਇਹ ਸਿਸਟਮ ਜਿੱਥੇ ਵਿਭਾਗ ਦੀ ਕਾਰਜ-ਕੁਸ਼ਲਤਾ ‘ਚ ਵਾਧਾ ਕਰੇਗਾ, ਉੱਥੇ ਹੀ ਗੈਰ-ਕਾਨੂੰਨੀ ਗਤੀਗਿਧੀਆਂ ਨੂੰ ਰੋਕਣ ਅਤੇ ਜਲਦ ਕਾਰਵਾਈ ਕਰਨ ‘ਚ ਵੀ ਮਦਦਗਾਰ ਸਿੱਧ ਹੋਵੇਗਾ।


