- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਗਰੁੱਪ ਨੇ ਖੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ
ਮੌਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਅਤੇ ਡਿਪਾਰਟਮੈਂਟ ਆੱਫ ਬਲੱਡ ਟਰਾਂਸਫਿਊਜ਼ਨ, ਪੀਜੀਆਈ, ਚੰਡੀਗੜ ਨੇ ਅੱਜ ਆਪਣੇ ਕਾਲੇਜ ਕੈਂਪਸ ਵਿਚ “ਖੂਨਦਾਨ ਕੈਂਪ” ਦਾ ਆਯੋਜਨ ਕੀਤਾ। ਸਿਹਤ ਜਾਂਚ ਕੈਂਪ ਦਾ ਆਯੋਜਨ ਸਿਮਰਿਤਾ ਨਰਸਿੰਗ ਹੋਮ, ਰਾਜਪੁਰਾ ਦੇ ਸਹਿਯੋਗ ਨਾਲ ਕੀਤਾ ਗਿਆ। ਡਾ. ਸਰਬਜੀਤ ਸਿੰਘ, ਐਮਡੀ, ਮੈਡੀਸਨ, ਸਿਮਰਿਤਾ ਨਰਸਿੰਗ ਹੋਮ, ਰਾਜਪੁਰਾ ਇਸ ਮੋਕੇ ਤੇ ਮੁੱਖ ਮਹਿਮਾਨ ਸਨ।ਪੀ.ਜੀ.ਆਈ, ਚੰਡੀਗੜ ਦੇ ਡਾਕਟਰਾਂ, ਨਰਸਾਂ ਅਤੇ ਟੈਕਨੀਸ਼ੀਅਨਾਂ ਦੀ 8 ਮੈਂਬਰੀ ਟੀਮ ਨੇ ਡਾ: ਗੁਰਪ੍ਰੀਤ ਥਿਆਰਾ, ਅਸਿਸਟੇਂਟ ਬਲੱਡ ਟਰਾਂਸਫਿਊਜ਼ਨ ਆਫਿਸਰ , ਪੀਜੀਆਈ ਦੀ ਗਾਈਡੈਂਸ ਅਤੇ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੀ ਖੂਨ ਦਾਨ ਕਰਨ ਲਈ ਜਾਂਚ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੇ ਖੂਨ ਦਾਨ ਕੀਤਾ। ਵਿਦਿਆਰਥੀਆਂ ਨੂੰ ਖੂਨਦਾਨ ਕਰਨ ਦੇ ਉਪਰੰਤ ਰਿਫਰੈਸ਼ਮੈਂਟ ਦੇ ਨਾਲ ਡੋਨਰ ਕਾਰਡ ਅਤੇ ਸਰਟੀਫਿਕੇਟ ਵੀ ਦਿੱਤੇ ਗਏ।ਡਾ. ਰੌਣਕ ਲਾਂਬਾਂ, ਐਮਡੀ, ਸਕਿਨ ਅਤੇ ਕੋਸਮੈਟੋਲਿਜੀ; ਡਾ. ਉਮ ਪ੍ਰਕਾਸ਼, ਐਮਬੀਬੀਐਸ ਐਂਡ ਡੀ (ਔਰਥੋ); ਡਾ. ਹਰਗੁਣ ਸਿੰਘ, ਐਮਬੀਬੀਐਸ, ਮੈਡੀਕਲ ਅਫਸਰ, ਸਿਮਰਿਤਾ ਨਰਸਿੰਗ ਹੋਮ ਨੇ ਸਿਹਤ ਜਾਂਚ ਕੈਂਪ ਵਿੱਚ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ। ਸੈਂਕੜੇ ਵਿਦਿਆਰਥੀਆਂ, ਮਾਤਾ-ਪਿਤਾ, ਪਿੰਡਾਂ ਦੇ ਸਥਾਨਿਕ ਲੋਕਾਂ ਆਦਿ ਦੀ ਸਿਹਤ ਜਾਂਚ ਕੀਤੀ ਗਈ ਅਤੇ ਸਿਹਤਮੰਦ ਰਹਿਣ ਦੇ ਨੁਸਖਿਆਂ ਦੇ ਬਾਰੇ ਦੱਸਿਆ ਗਿਆ।ਡਾ. ਸਰਬਜੀਤ ਨੇ ਇਸ ਕੈਂਪ ਦਾ ਆਯੋਜਨ ਕਰਨ ਦੇ ਲਈ ਆਰੀਅਨਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਥਾਨਿਕ ਪੈਂਡੂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਉਹਨਾਂ ਨੇ ਜਾਂਚ ਦੇ ਦੌਰਾਨ ਨਿਯਮਿਤ ਜਾਂਚ ਅਤੇ ਸਲਾਹ ਤੇ ਜੋਰ ਦਿੱਤਾ ਸਵੱਸਥ ਜੀਵਨ ਸ਼ੈਲੀ ਦੇ ਮਹੱਤਵ ਦੇ ਬਾਰੇ ਵਿੱਚ ਦੱਸਿਆ।ਡਾ. ਅੰਸ਼ੂ ਕਟਾਰੀਆ ਨੇ ਇਸ ਕੈਂਪ ਦੀ ਸਫਲਤਾ ਦੇ ਲਈ ਵਿਦਿਆਰਥੀਆਂ, ਸਟਾਫ, ਮੈਨੇਜਮੈਂਟ ਅਤੇ ਟੀਮ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਖੂਨ ਦੀ ਇਕ ਯੂਨਿਟ ਨਾਲ ਤਿੰਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾ ਨੇ ਅੱਗੇ ਕਿਹਾ ਕਿ ਇਸ ਤਰਾਂ ਦੇ ਕੈਂਪ ਨਾਲ ਸਿਰਫ ਬਲੱਡ ਬੈਂਕ ਨੂੰ ਹੀ ਫਾਇਦਾ ਨਹੀ ਹੁਂਦਾ ਬਲਕਿ ਇਹ ਥੈਲੀਸੇਮਿਆ ਅਤੇ ਲੁਕੇਮੀਆ ਮਰੀਜਾਂ ਲਈ ਵਰਦਾਨ ਹੈ ਜਿਨਾ ਨੂੰ ਵਾਰ-ਵਾਰ ਖੂਨ ਦੀ ਲੋੜ ਹੁੰਦੀ ਹੈ।


