- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੰਮੂ ਤੇ ਕਸ਼ਮੀਰ ’ਚ ਕਦੇ ਫ਼ਰਕ ਨਹੀਂ ਕੀਤਾ: ਮਹਿਬੂਬਾ
ਜੰਮੂ – ਭਾਜਪਾ ਵੱਲੋਂ ਜੰਮੂ ਕਸ਼ਮੀਰ ਵਿੱਚ ਗੱਠਜੋੜ ਸਰਕਾਰ ਤੋਂ ਲਾਂਭੇ ਹੋਣ ਤੋਂ ਲਗਪਗ ਇਕ ਮਹੀਨੇ ਮਗਰੋਂ ਜਨਤਕ ਹਾਜ਼ਰੀ ਲੁਆਉਂਦਿਆਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਜੰਮੂ ਤੇ ਕਸ਼ਮੀਰ ਦੋਵਾਂ ਖਿੱਤਿਆਂ ’ਚ ਕਦੇ ਵਿਤਕਰਾ ਨਹੀਂ ਕੀਤਾ। ਇਥੇ ਪੀਡੀਪੀ ਦੇ 19ਵੇਂ ਬਾਨੀ ਦਿਹਾੜੇ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਮੈਂ ਦੋ ਮੋਰਚਿਆਂ, ਇਕ ਕਸ਼ਮੀਰ ਵਿੱਚ ਅਤੇ ਦੂਜਾ ਨਵੀਂ ਦਿੱਲੀ ਵਿੱਚ ਗੱਠਜੋੜ ਦੇ ਏਜੰਡੇ ਨੂੰ ਲੈ ਕੇ, ਉੱਤੇ ਲੜੀ। ਮੈਂ ਕਦੇ ਵੀ ਕਸ਼ਮੀਰ ਤੇ ਜੰਮੂ ਵਿਚ ਵਖਰੇਵਾਂ ਨਹੀਂ ਰੱਖਿਆ। ਕਾਲਜਾਂ ਦੀ ਵੰਡ ਹੋਵੇ ਜਾਂ ਪੁਲੀਸ ਭਰਤੀ ’ਚ ਨੁਮਾਇੰਦਗੀ, ਮੈਂ ਹਮੇਸ਼ਾਂ ਬਰਾਬਰ ਵੰਡ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਆਪਣੇ ਵੱਲੋਂ ਬਿਹਤਰੀਨ ਕੋਸ਼ਿਸ਼ ਕੀਤੀ ਹੈ। ਯਾਦ ਰਹੇ ਕਿ ਭਾਜਪਾ ਨੇ ਗੱਠਜੋੜ ਸਰਕਾਰ ਤੋਂ ਲਾਂਭੇ ਹੁੰਦਿਆਂ ਦੋਸ਼ ਲਾਇਆ ਸੀ ਕਿ ਪੀਡੀਪੀ ਜੰਮੂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਨ ’ਚ ਨਾਕਾਮ ਰਹੀ ਹੈ ਤੇ ਪਾਰਟੀ ਨੇ ਜੰਮੂ ਖਿੱਤੇ ਨਾਲ ਵਿਤਕਰਾ ਕੀਤਾ ਹੈ।


