- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਿਬੂਬਾ ਮੁਫ਼ਤੀ ਸਚਾਈ ਤੋਂ ਕੋਹਾਂ ਦੂਰ: ਉਮਰ
ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਉਪ ਮੁਖੀ ਉਮਰ ਅਬਦੁੱਲਾ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੀ ਸਾਬਕਾ ਮੁੱਖ ਮੰਤਰੀ ਹਮੇਸ਼ਾਂ ਸਚਾਈ ਤੋਂ ਕੋਹਾਂ ਦੂਰ ਰਹੀ ਹੈ। ਸ੍ਰੀ ਅਬਦੁੱਲਾ ਨੇ ਟਵੀਟ ਕਰਦਿਆਂ ਲਿਖਿਆ, ‘ਯਕੀਨ ਨਹੀਂ ਆਉਂਦਾ! ਅਜੇ ਵੀ ਉਨ੍ਹਾਂ ਨੂੰ ਆਪਣੀ ਤੇ ਆਪਣੇ ‘ਦੁੱਖ ਤਕਲੀਫ਼ਾਂ’ ਦੀ ਪਈ ਹੈ। ਉਹ ਉਨ੍ਹਾਂ ਕੁਝ ਚੋਣਵੇਂ ਲੋਕਾਂ ’ਚੋਂ ਹੈ, ਜਿਨ੍ਹਾਂ ਨੂੰ ਪਿਛਲੇ ਕੁਝ ਸਾਲਾਂ ’ਚ ਕੋਈ ਦੁਖ ਤਕਲੀਫ਼ ਨਹੀਂ ਹੋਈ। ਕੀ ਮਹਿਬੂਬਾ ਮੁਫ਼ਤੀ ਹਮੇਸ਼ਾਂ ਸਚਾਈ ਤੋਂ ਦੂਰ ਰਹਿੰਦੀ ਹੈ।’ ਯਾਦ ਰਹੇ ਕਿ ਬੀਬੀ ਮੁਫ਼ਤੀ ਨੇ ਬੀਤੇ ਦਿਨੀਂ ਪਾਰਟੀ ਦੇ ਸਥਾਪਨਾ ਦਿਹਾੜੇ ਦੀ 19ਵੀਂ ਵਰ੍ਹੇਗੰਢ ਮੌਕੇ ਕਿਹਾ ਸੀ ਕਿ ਭਾਜਪਾ ਨਾ ਨਾਲ ਦੋ ਸਾਲ ਦੋ ਮਹੀਨੇ ਦੇ ਗੱਠਜੋੜ ਦੌਰਾਨ ਉਸ ਨੂੰ ਕਾਫ਼ੀ ਦੁੱਖ ਤਕਲੀਫ ਝੱਲਣੀ ਪਈ ਸੀ।


