- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਝਪਟਮਾਰ ਗਿਰੋਹ ਦਾ ਮੈਂਬਰ ਕਾਬੂ 2 ਸੋਨੇ ਦੀ ਵਾਲਿਆਂ, 2 ਵਾਹਨ ਬਰਾਮਦ
ਲੁਧਿਆਣਾ – ਥਾਣਾ ਸ਼ਿਮਲਾਪੁਰੀ ਦੀ ਪੁਲਸ ਪਾਰਟੀ ਨੇ ਪ੍ਰੀਤ ਨਗਰ ਇਲਾਕੇ ਚ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਝਪਟ ਮਾਰ ਗਿਰੋਹ ਦੇ ਸਿੱਖ ਮੈਬਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 2 ਸੋਨੇ ਦੀ ਵਾਲਿਆਂ 1 ਮੋਟਰਸਾਈਕਲ 1 ਐਕਟਿਵਾ ਸਕੂਟਰ ਬਰਾਮਦ ਕੀਤਾ ਹੈ ਜਿਸ ਤੇ ਬੈਠ ਕੇ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਏ ਪੀ ਪੀ ਇੰਡਸਟਰੀ ਏਰੀਆਂ ਸੰਦੀਪ ਵਡੇਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਥਾਣਾ ਸ਼ਿਮਲਾਪੁਰੀ ਮੁਖੀ ਪ੍ਰਮੋਦ ਕੁਮਾਰ ਦੀ ਅਗਵਾਈ ਵਾਲੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਓਹਨਾ ਦੇ ਇਲਾਕੇ ‘ਚ ਝਪਟਮਾਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਪਗੜੀ ਧਾਰੀ ਝਪਟ ਮਾਰ ਓਹਨਾ ਦੇ ਇਲਾਕੇ ਚ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਚ ਘੁੰਮ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਪ੍ਰੀਤ ਨਗਰ ਗਲੀ ਨੰਬਰ 21 ਚ ਨਾਕੇਬੰਦੀ ਕਰਕੇ ਝਪਟਮਾਰ ਗਿਰੋਹ ਦੇ ਪਗੜੀ ਧਾਰੀ ਸਿੱਖ ਮੈਂਬਰ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਬਾਗੀ ਸਟੈਂਡ ਮੁਹੱਲਾ ਹਰਗੋਬਿੰਦ ਨਗਰ ਨਿਵਾਸੀ ਤਰਸੇਮ ਸਿੰਘ ਉਰਫ ਜੱਜ ਵਜੋਂ ਹੋਈ ਪੁਲਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ 2 ਸੋਨੇ ਦੀ ਵਾਲਿਆਂ ਬਰਾਮਦ ਕੀਤੀਆਂ ਹਨ ਪੁਲਸ ਅਨੁਸਾਰ ਉਕਤ ਦੋਸ਼ੀ ਨੇ ਕੁਝ ਦਿਨ ਪਹਿਲਾਂ ਹੀ ਥਾਣਾ 3 ਦੇ ਇਲਾਕੇ ਚ ਬਜ਼ੁਰਗ ਔਰਤ ਦੀ ਕੰਨ ਦੀਆ ਵਾਲਿਆਂ ਝਪਟਈਆ ਸ਼ਨ ਜਿਸ ਨਾਲ ਬਜ਼ੁਰਗ ਔਰਤ ਦੇ ਦੋਨੋ ਕੰਨ ਪੱਟ ਗਏ ਸਨ ਅਤੇ ਬਜ਼ੁਰਗ ਔਰਤ ਲਹੁ ਲੁਹਾਨ ਹੋ ਗਈ ਸੀ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਨੇ ਹੁਣ ਤੱਕ ਅੱਧਾ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੁਲਸ ਅਨੁਸਾਰ ਦੋਸ਼ੀ ਜਿਆਦਾਤਰ ਔਰਤਾ ਦੇ ਕੰਨਾਂ ਚੋ ਵਾਲਿਆਂ ਝਪਟਨ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਸ ਨੇ ਫਿਲਹਾਲ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


