ਝਪਟਮਾਰ ਗਿਰੋਹ ਦਾ ਮੈਂਬਰ ਮਾਹਣਾ ਕਾਬੂ

ਲੁਧਿਆਣਾ – ਸੀ ਆਈ ਏ 3 ਦੀ ਪੁਲਸ ਪਾਰਟੀ ਨੇ ਇੱਟਾ ਵਾਲੇ ਚੌਕ ਚ ਨਾਕੇਬੰਦੀ ਦੌਰਾਨ ਝਪਟਮਾਰ ਗਿਰੋਹ ਦੇ ਮੈਂਬਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 11 ਮੋਬਾਈਲ ਬਰਾਮਦ ਕੀਤੇ ਹਨ। ਏ ਡੀ ਸੀ ਪੀ ਕ੍ਰਾਈਮ ਹਰੀਸ਼ ਧਿਆਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਸੀ ਆਈ ਏ 3 ਇੰਚਾਰਜ ਯਸ਼ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਏ ਐਸ ਆਈ ਕਸ਼ਮੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਿਮਲਾਪੁਰੀ ਇਲਾਕੇ ਚ ਝਪਟਮਾਰ ਗਿਰੋਹ ਦਾ ਮੈਂਬਰ ਘੁੰਮ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਇੱਟਾ ਵਾਲਾ ਚੌਕ ਚ ਨਾਕੇਬੰਦੀ ਦੌਰਾਨ ਝਪਟਮਾਰ ਗਿਰੋਹ ਦੇ ਮੈਂਬਰ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ ਮੌਕੇ ਤੇ ਝਪਟਮਾਰੀ ਕੀਤੇ 4 ਮੋਬਾਈਲ ਬਰਾਮਦ ਕਰ ਲਏ ਦੋਸ਼ੀ ਦੀ ਪਹਿਚਾਣ ਸ਼ਿਮਲਾਪੁਰੀ ਪ੍ਰੀਤ ਨਗਰ ਨਿਵਾਸੀ ਦੀਪਕ ਕੁਮਾਰ ਉਰਫ ਮਾਹਣਾ ਵਜੋਂ ਹੋਈ ਪੁਲਸ ਨੇ ਦੋਸ਼ੀ ਦੀ ਨਿਸ਼ਾਨ ਦੇਹੀ ਤੇ ਉਸ ਦੇ ਕਬਜ਼ੇ ਵਿਚੋਂ ਝਪਟ ਮਾਰੀ ਕੀਤੇ 7 ਮੋਬਾਈਲ ਹੋਰ ਬਰਾਮਦ ਕਰ ਲਏ ਪੁਲਸ ਨੂੰ ਝੰਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਤੇ ਪਹਿਲਾ ਵੀ ਥਾਣਾ ਮੋਤੀ ਨਗਰ ਚ ਅਪਰਾਧਿਕ ਮਾਮਲਾ ਦਰਜ ਹੈ ਫਿਲਹਾਲ ਪੁਲਸ ਨੇ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB