ਝੋਨੇ ਦੀ ਟਰਾਲੀ ਪਲਟਣ ਨਾਲ ਢੱਪਈ ਵਾਸੀ ਨੌਜਵਾਨ ਦੀ ਮੌਤ

ਕਾਦੀਆ – ਕਾਦੀਆਂ ਦੇ ਨਜ਼ਦੀਕ ਪਿੰਡ ਢੱਪਈ ਵਾਸੀ 22 ਸਾਲਾ ਨੌਜਵਾਨ ਹਰਦੀਪ ਸਿੰਘ ਨੂੰ ਕੀ ਪਤਾ ਸੀ ਕਿ ਉਹ ਮੰਡੀ ਝੋਨਾਂ ਲੈ ਜਾਣ ਤੋ ਬਾਦ ਵਾਪਿਸ ਘਰ ਕਦੇ ਵਾਪਿਸ ਨਾਹੀਂ ਆਵੇਗਾ। ਹਰਦੀਪ ਸਿੰਘ ਪੁਤਰ ਬਲਵਿੰਦਰ ਸਿੰਘ ਆਪਣੇ ਪਿਤਾ ਨਾਲ ਘਰੋ ਝੋਨਾ ਲੈ ਕੇ ਟਾਂਡਾ ਲਈ ਸਵੇਰੇ 4 ਵਜੇ ਰਵਾਨਾ ਹੋਈਆ ਦੋਨਾਂ ਦੀਆਂ ਟਰਾਲੀਆਂ ਵਖਰੀਆਂ ਸਨ। ਕੁਝ ਦੂਰ ਜਾਣ ਤੋ ਬਾਦ ਪਿਤਾ ਬਾਰ ਬਾਰ ਆਪਣੇ ਬੇਟੇ ਦੀ ਟਰਾਲੀ ਨੁੰ ਦੇਖਦਾ ਸੀ ਜੋ ਕਿ ਪਿਤਾ  ਦੇ ਪਿਛੇ ਆ ਰਹੀ ਸੀ ਕੁਝ ਦੁਰ ਜਾਣ ਤੋ ਬਾਦ ਪਿਤਾ ਨੇ ਫਿਰ ਆਪਣੇ ਬੇਟੇ ਦੀ ਟਰਾਲੀ ਦੇਖੀ ਪਰ ਇਸ ਵਾਰ ਪਿਤਾ ਨੂੰ ਆਪਣੇ ਬੇਟੇ ਦੀ ਟਰਾਲੀ ਨਜ਼ਰ ਨਹੀਂ ਆਈ। ਕੁਝ ਲੋਕਾਂ ਨੇ ਦਸਿਆ ਕਿ ਪਿਛੇ ਇਕ ਟਰਾਲੀ ਪਲਟੀ ਪਈ ਹੈ। ਪਿਤਾ ਬਲਵਿੰਦਰ ਸਿੰਘ ਉਸੇ ਸਮੇ ਪਰੇਸ਼ਾਨ  ਹਾਲਤ ਵਿਚ ਕੁਝ ਦੂਰ ਪਿਛੇ ਗਿਆ ਜਿਥੇ ਦੇਖੀਆ ਕਿ ਉਸ ਦੇ ਬੇਟੇ ਦੀ ਟਰਾਲੀ ਹੀ ਪਲਟੀ ਹੋਈ ਸੀ ਅਤੇ ਉਸ ਦਾ ਬੇਟਾ ਹਰਦੀਪ ਸਿੰਘ ਜੋ ਕਿ ਉਸ ਦਾ ਇਕਲੋਤਾ ਬੇਟਾ ਅਤੇ ਦੋ ਭੈਣਾ ਦਾ ਇਕਲੋਤਾ ਬਰਾ ਸੀ ਟਰੈਕਟਰ ਦੇ ਹੇਠਾਂ ਸੀ ਜਦ ਤਕ ਟਰੈਕਟਰ ਨੂੰ ਸਿਧਾ ਕੀਤਾ ਬਹੁਤ ਦੇਰ ਜੋ ਚੁਕੀ ਸੀ। ਅਤੇ ਉਸ ਦੀ ਮੋਕੇ ਤੇ ਹੀ ਮੋਤ ਹੋ ਚੁਕੀ ਸੀ। ਇਹ ਖਬਰ ਸੁਣ ਕੇ ਹਰਦੀਪ ਦੇ ਘਰ ਅਤੇ ਪਿੰਡ ਵਿਚ ਮਾਤਮ ਛਾ ਗਿਆ। ਹਰਦੀਪ ਆਪਣੇ ਪਿਛੇ  ਦੋ ਸਾਲ ਦੀ ਬੇਟੀ ਜਪਨੀਤ ਕੋਰ ਅਤੇ ਪਤਨੀ ਸੰਦੀਪ ਕੋਰ ਨੁੰ ਛਡ ਗਿਆ ਹੈ। ਸੁਖਵਿੰਦਰਪਾਲ ਸਿਘ ਇਸ ਮੋਕੇ ਦੁਖ ਦਾ ਪ੍ਰਗਟਾਵਾ ਕਰ ਉਹਨਾ ਦੇ ਘਰ ਪਹੁੰਚੇ।

VIA PUNJAB