ਖੰਨਾ ਪੁਲਿਸ ਵੱਲੋਂ ਹਰਿਆਣਾ ਤੋਂ ਨਾਜਾਇਜ਼ ਤਰੀਕੇ ਨਾਲ ਪੰਜਾਬ ਲਿਆਂਦੀ ਸ਼ਰਾਬ ਸਮੇਤ ਇੱਕ ਕਾਬੂ

ਖੰਨਾ – ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਜੇਰ ਸਰਕਰਦਗੀ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ), ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਖੰਨਾ ਦੇ ਸਹਾਇਕ ਥਾਣੇਦਾਰ ਮਸ਼ਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਖੰਨਾ ਵਲੋ ਭਾਡੇਵਾਲ ਪੁਲ ਥਾਣਾ ਪਾਇਲ ਵਿਖੇ ਨਾਕਾਬੰਦੀ ਦੌਰਾਨ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਪਿੰਡ ਭਾਡੇਵਾਲ ਵਾਲੀ ਸਾਈਡ ਤੋਂ ਇਕ ਕਾਰ ਨੰਬਰ ਪੀ.ਬੀ-65-ਏ.ਏ-2751 (ਸੈਂਟਰੋ) ਆਈ, ਜੋ ਪੁਲਿਸ ਪਾਰਟੀ ਨੂੰ ਦੇਖਕੇ ਇਕਦਮ ਰੋਕ ਲਈ। ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠਾ ਵਿਅਕਤੀ ਉਤਰਕੇ ਦੌੜ ਗਿਆ। ਪੁਲਿਸ ਪਾਰਟੀ ਨੇ ਗਡੀ ਕਾਬੂ ਕਰਕੇ ਡਰਾਈਵਰ ਤੋਂ ਉਸਦਾ ਨਾਮ ਪਤਾ ਪੁਛਿਆ। ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁਤਰ ਪਰਮਜੀਤ ਸਿੰਘ ਵਾਸੀ ਦੁਧੜ ਥਾਣਾ ਪਸਿਆਣਾ ਜਿਲਾ ਪਟਿਆਲਾ ਦਸਿਆ। ਗਡੀ ਦੀ ਤਲਾਸ਼ੀ ਲੈਣ ਪਰ ਗਡੀ ਵਿਚੋਂ 25 ਪੇਟੀਆ ਸ਼ਰਾਬ ਮਾਰਕਾ ਮਾਲਾ (ਸੇਲ ਫਾਰ ਹਰਿਆਣਾ ਸਟੇਟ) ਬ੍ਰਾਮਦ ਹੋਈਆ। ਪੁਛਣ ‘ਤੇ ਡਰਾਈਵਰ ਨੇ ਭਜਣ ਵਾਲੇ ਵਿਅਕਤੀ ਦਾ ਨਾਮ ਬਿਟੂ ਪੁਤਰ ਕਰਨੈਲ ਸਿੰਘ ਵਾਸੀ ਲੰਗੜੋਈ ਥਾਣਾ ਪਸਿਆਣਾ ਜਿਲਾ ਪਟਿਆਲਾ ਦਸਿਆ। ਦੋਸ਼ੀਆਨ ਦੇ ਖਿਲਾਫ ਆਬਕਾਰੀ ਐਕਟ ਥਾਣਾ ਪਾਇਲ ਦਰਜ਼ ਰਜਿਸਟਰ ਕਰਕੇ ਦੋਸ਼ੀ ਗੁਰਪੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਦੂਜੇ ਦੋਸ਼ੀ ਬਿਟੂ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

VIA PUNJAB