- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੂਡੋ ਨੂੰ ਚੋਣਾਂ ਚ ਮਿਲੀ ਜਿੱਤ ਤੇ ਟਰੰਪ ਤੇ ਸਕਾਟ ਨੇ ਦਿੱਤੀ ਵਧਾਈ
ਲਿਬਰਲ ਸਰਕਾਰ ਦੀ ਫੈਡਰਲ ਚੋਣਾਂ ‘ਚ ਦੂਜੀ ਵਾਰ ਜਿੱਤ ਤੋਂ ਬਾਅਦ ਗਲੋਬਲ ਨੇਤਾਵਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਗੁਆਂਢੀ ਮੁਲਕ ‘ਚ ਹੋਈਆਂ ਫੈਡਰਲ ਚੋਣਾਂ ‘ਚ ਆਪਣੇ ਮਿੱਤਰ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰ ਲਿੱਖਿਆ ਕਿ, ‘ਵਧਾਈਆਂ ਜਸਟਿਨ ਟਰੂਡੋ ਬਹਿਤਰੀਨ ਅਤੇ ਸ਼ਾਨਦਾਰ ਜਿੱਤ ਲਈ। ਕੈਨੇਡਾ ਚੰਗਾ ਕਰ ਰਿਹਾ ਹੈ। ਮੈਂ ਸਾਡੇ ਦੋਹਾਂ ਦੇਸ਼ਾਂ ਬਿਹਤਰੀ ਦੀ ਦਿਸ਼ਾ ‘ਚ ਤੁਹਾਡੇ ਨਾਲ ਕੰਮ ਕਰਨ ਲਈ ਉਤਸਕ ਹਾਂ।’ ਦੱਸ ਦਈਏ ਕਿ ਪਿਛਲੇ ਸਾਲ ਨਾਫਤਾ ਸਮਝੌਤੇ ਅਤੇ ਟ੍ਰੇਡ ਨੂੰ ਲੈ ਕੇ ਟਰੂਡੋ ਅਤੇ ਟਰੰਪ ਵਿਚਾਲੇ ਤਣਾਤਣੀ ਹੋ ਗਈ ਸੀ ਜਿਸ ਤੋਂ ਬਾਅਦ ਇਸ ਸਾਲ ਨਾਫਤਾ ਸਮਝੌਤੇ ਸਿਰੇ ਚੜ੍ਹਿਆ ਹੈ।ਉਥੇ ਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਜਸਟਿਨ ਟਰੂਡੋ ਨੂੰ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿੱਖਿਆ ਕਿ, ‘ਵਧਾਈ ਜਸਟਿਨ ਟਰੂਡੋ, ਚੋਣਾਂ ‘ਚ ਜਿੱਤ ਲਈ। ਬਾਕੀ ਮੈਂ ਉਤਸਕ ਹਾਂ ਤੁਹਾਡੇ ਨਾਲ ਮੁੜ ਆਸਟ੍ਰੇਲੀਆ ਅਤੇ ਕੈਨੇਡਾ ਦੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਕੰਮ ਕਰਨ ਲਈ।


