- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਦਾ ਸਾਬਕਾ ਸਲਾਹਕਾਰ ਗਵਾਹੀ ਦੇਣ ਪੁੱਜਿਆ
ਰਾਸ਼ਟਰਪਤੀ ਡੋਨਲਡ ਟਰੰਪ ਦੇ ਰੂਸ ਅਤੇ ਯੂਰਪੀ ਮਾਮਲਿਆਂ ਬਾਰੇ ਸਾਬਕਾ ਉੱਚ ਸਲਾਹਕਾਰ ਟਿਮ ਮੌਰੀਸਨ ਅਮਰੀਕੀ ਸਦਰ ਖ਼ਿਲਾਫ਼ ਲੱਗੇ ਮਹਾਂਦੋਸ਼ਾਂ ਸਬੰਧੀ ਗਵਾਹੀ ਦੇਣ ਲਈ ਅੱਜ ਇੱਥੇ ਕੈਪੀਟੋਲ ਹਿੱਲ ਪੁੱਜੇ। ਮੌਰੀਸਨ ਨੇ ਬੀਤੇ ਦਿਨ ਹੀ ਵਾੲ੍ਹੀਟ ਹਾਊਸ ਦੀ ਨੌਕਰੀ ਛੱਡੀ ਹੈ। ਮੌਰੀਸਨ ਨੇ ਅੱਜ ਪੱਤਰਕਾਰਾਂ ਵਲੋਂ ਮਹਾਦੋਸ਼ਾਂ ਸਬੰਧੀ ਗਵਾਹੀ ਦੇਣ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਉਸ ਦੀ ਗਵਾਹੀ ਭਾਵੇਂ ਗੁਪਤ ਰੱਖੀ ਜਾਵੇਗੀ, ਪਰ ਉਸ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਵਿੱਚ ਅਹਿਮ ਹੋ ਸਕਦੀ ਹੈ। ਕੌਮੀ ਸੁਰੱਖਿਆ ਕੌਂਸਲ ਵਿੱਚ ਸੇਵਾਵਾਂ ਦੇਣ ਵਾਲੇ ਮੌਰੀਸਨ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਸ ਬਾਰੇ ਸੀਨੀਅਰ ਪ੍ਰਸ਼ਾਸਕੀ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੇ ‘‘ਕਿਸੇ ਹੋਰ ਥਾਂ ਕੰਮ ਕਰਨ ਦਾ ਫ਼ੈਸਲਾ’’ ਲਿਆ ਹੈ। ਇਸ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਸੀ ਕਿ ਮੌਰੀਸਨ ਵਲੋਂ ਪਿਛਲੇ ਕੁਝ ਸਮੇਂ ਤੋਂ ਇਹ ਨੌਕਰੀ ਛੱਡਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ। ਮੌਰੀਸਨ ਪਿਛਲੀ ਅਗਸਤ ਤੋਂ ਚਰਚਾ ਵਿੱਚ ਹੈ ਜਦੋਂ ਸਰਕਾਰੀ ਵਿਸਲਬਲੋਅਰ ਨੇ ਕਿਹਾ ਸੀ ਕਿ ਅਮਰੀਕਾ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਵਲੋਂ ਆਪਣੇ ਅਹੁਦੇ ਦੀ ਵਰਤੋਂ ਕਰਕੇ ਅਮਰੀਕਾ ਦੀਆਂ 2020 ਦੀਆਂ ਚੋਣਾਂ ਲਈ ਵਿਦੇਸ਼ਾਂ ਤੋਂ ਦਖ਼ਲ ਮੰਗਿਆ ਜਾ ਰਿਹਾ ਹੈ।


