ਟਰੰਪ ਨਾਲ ਦੂਜੀ ਵਾਰਤਾ ਲਈ ਤਿਆਰ ਹੋਏ ਕਿਮ ਜੋਂਗ ਉਨ

ਸੋਲ – ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਜਲਦ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੂਜੀ ਵਾਰਤਾ ਕਰਨ ‘ਤੇ ਤਿਆਰ ਹੋ ਗਏ ਹਨ। ਇਹ ਜਾਣਕਾਰੀ ਐਤਵਾਰ ਨੂੰ ਦੱਖਣੀ ਕੋਰੀਆ ਨੇ ਦਿੱਤੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਨੇ ਇਕ ਬਿਆਨ ‘ਚ ਦੱਸਿਆ, ”ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਉਨ੍ਹਾਂ ਦੇ ਤੇ ਕਿਮ ਵਿਚਾਲੇ ਜਲਦ ਤੋਂ ਜਲਦ ਦੂਜੀ ਅਮਰੀਕਾ-ਉੱਤਰ ਕੋਰੀਆ ਵਾਰਤਾ ਨੂੰ ਲੈ ਕੇ ਸਹਿਮਤੀ ਬਣੀ ਹੈ।” ਪੋਂਪੀਓ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੂੰ ਕਿਹਾ ਕਿ ਦੋਵੇਂ ਧਿਰ ਦੂਜੀ ਵਾਰਤਾ ਲਈ ਸਮਾਂ ਤੇ ਥਾਂ ਤੈਅ ਕਰਨ ‘ਤੇ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ ਹਨ। ਦੱਸ ਦਈਏ ਕਿ ਐਤਵਾਰ ਨੂੰ ਪਯੋਂਗਯਾਂਗ ‘ਚ ਕਿਮ ਨੂੰ ਮਿਲਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਵੀ ਮਿਲੇ। ਸੋਲ ਪਹੁੰਚਣ ਤੋਂ ਬਾਅਦ ਪੋਂਪੀਓ ਨੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਹੋਈ ਗੱਲਬਾਤ ਪ੍ਰਗਤੀ ਦੀ ਸ਼ਲਾਘਾ ਕੀਤੀ।

VIA PUNJAB