ਟਰੰਪ ਨੇ ਖਸ਼ੋਗੀ ਮਾਮਲੇ ਦੀ ਸਮੀਖਿਆ ਲਈ CIA ਨਿਦੇਸ਼ਕ ਨੂੰ ਭੇਜਿਆ ਤੁਰਕੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਸੀ. ਆਈ. ਏ. ਦੇ ਨਿਦੇਸ਼ਕ ਨੂੰ ਤੁਰਕੀ ਭੇਜਿਆ ਹੈ। ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਇਸ ਦੇ ਤਹਿ ‘ਚ ਜਾਣ ਲਈ ਤਿਆਰ ਹਾਂ। ਹੁਣ ਸਾਡੇ ਲੋਕ ਸਾਊਦੀ ਅਰਬ ‘ਚ ਹਨ ਅਤੇ ਸਾਡੇ ਉੱਚ ਖੁਫੀਆ ਅਧਿਕਾਰੀ ਤੁਰਕੀ ‘ਚ ਹੈ। ਇਸ ਵਿਚਾਲੇ ਸੀ. ਆਈ. ਏ. ਨੇ ਇਹ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਦੀ ਨਿਦੇਸ਼ਕ ਜਿਨਾ ਹੈਸਪੇਲ ਤੁਰਕੀ ‘ਚ ਹੈ ਪਰ ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਸਮੀਖਿਆ ਲਈ ਤੁਰਕੀ ‘ਚ ਹੈ। ਉਸ ਅਧਿਕਾਰੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਹੈਸਪੇਲ ਤੁਰਕੀ ‘ਚ ਕੀ ਕਰ ਰਹੀ ਹੈ।

VIA PUNJAB