ਟਰੰਪ ਨੇ ਸੀਰੀਆ ਤੋਂ ਵਾਪਿਸ ਬੁਲਾਏ 2000 ਸਿਪਾਹੀ

ਵਾਂਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿੱਚ ਆਈਐਸਆਈਐਸ ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2000 ਸਿਪਾਹੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਹੈ| ਟਰੰਪ ਦੇ ਇਸ ਕਦਮ ਦਾ ਮੱਧ ਪੂਰਵੀ ਏਸ਼ੀਆ ਤੇ ਵੱਡਾ ਅਸਰ ਪੈ ਸਕਦਾ ਹੈ| ਇਸ ਦੇ ਚਲਦਿਆਂ ਅਮਰੀਕਾ ਦੇ ਸਮਰਥਨ ਨਾਲ ਇਸਲਾਮੀਕ ਸਟੇਟ ਦੇ ਜਿਹਾਦੀਆਂ ਨਾਲ ਲੜਣ ਵਾਲੇ ਕੁਰਦਿਸ਼ ਲੜਾਕਿਆਂ ਦੀ ਕਿਸਮਤ ਹੁਣ ਵਿਚਕਾਰ ਵਿੱਚ ਲਟਕੀ ਹੋਈ ਹੈ| ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ, ਅਸੀਂ ਸੀਰੀਆ ਵਿੱਚ ਆਈ ਐਸ ਆਈ ਐਸ ਨੂੰ ਹਰਾ ਦਿੱਤਾ ਹੈ| ਅਸੀਂ ਉੱਥੇ ਆਈ ਐਸ ਆਈ ਐਸ ਕਰਕੇ ਹੀ ਸੀਂ| ਜਦਕਿ ਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਫੌਜੀਆਂ ਨੂੰ ਵਾਪਸ ਆਉਣ ਦਾ ਕੰਮ 30 ਦਿਨਾਂ ਵਿੱਚ ਪੂਰਾ ਕਰਨ ਦੇ ਆਦੇਸ਼ ਵੀ ਦਿੱਤੇ ਹਨ| ਫਿਲਹਾਲ ਸੀਰੀਆ ਵਿੱਚ ਕਰੀਬ 2000 ਅਮਰੀਕੀ ਫੌਜੀ ਹਨ| ਉਨ੍ਹਾਂ ਵਿੱਚ ਜ਼ਿਆਦਾ ਫੌਜੀ ਸਥਾਨਕ ਬਲਾਂ ਦੇ ਪਰੀਖਣ ਮਿਸ਼ਨ ਵਿੱਚ ਲੱਗੇ ਹਨ ਜੋ ਆਈਐਸਆਈਐਸ ਨਾਲ ਲੜ ਰਹੇ ਹਨ| ਸੀਰੀਅਨ ਡੈਮੋਕ੍ਰੇਟਿਕ ਫੌਰਸਿਜ਼ ਨਾਂਅ ਦੀ ਮੁੱਖ ਸੰਘਰਸ਼ ਬਲ ਦੀ ਇੱਕ ਵੱਡੀ ਟੁਕੜੀ ਕੁਰਦਿਸ਼ ਦੀ ਹੈ ਜਿਸ ਨੂੰ ਤੁਰਕੀ ਅੱਤਵਾਦੀ ਸਮੂਹ ਦੇ ਤੌਰ ਤੇ ਦੇਖਿਆ ਜਾਂਦਾ ਹੈ|

VIA PUNJAB